ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 27 ਅਪ੍ਰੈਲ : ਲੋਕ ਸਭਾ ਚੋਣਾਂ ਦੌਰਾਨ ਹਲਕਾ ਖਡੂਰ ਸਾਹਿਬ ਦੀ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ
'ਚ ਬਣ ਰਹੀ ਲਹਿਰ ਨੂੰ ਉਸ ਸਮੇਂ ਹੋਰ ਵਧੇਰੇ ਸ਼ਕਤੀਸ਼ਾਲੀ ਬਲ ਮਿਲਆ ਜਦ ਦੋ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਹਿੰਮਤ-ਏ-ਖ਼ਾਲਸਾ ਵੱਲੋਂ ਬੀਬੀ ਖਾਲੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜਥਾ ਹਿੰਮਤ-ਏ-ਖ਼ਾਲਸਾ ਦੇ ਭਾਈ ਪੰਜਾਬ ਸਿੰਘ ਸੁਲਤਾਨਵਿੰਡ ਆਪਣੇ ਸੈਂਕੜੇ ਸਾਥੀਆਂ ਸਮੇਤ ਹਲਕਾ ਖਡੂਰ ਸਾਹਿਬ (ਜ਼ਿਲ•ਾ ਤਰਨ ਤਾਰਨ) 'ਚ ਪੈਂਦੇ ਪਿੰਡ ਜਾਮਾਰਾਏ ਪਹੁੰਚੇ ਜਿੱਥੇ ਉਹਨਾਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ 'ਚ ਸਿਰੋਪਿਆਂ ਤੇ ਦੁਸ਼ਾਲਿਆਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਤੇ ਬੀਬੀ ਖਾਲੜਾ ਨੂੰ ਵਿਸ਼ਵਾਸ ਦੁਆਇਆ ਕਿ ਉਨਾਂ ਦੇ ਹੱਕ 'ਚ ਪਿੰਡ-ਪਿੰਡ 'ਚ ਵਿਚਰ ਕੇ ਜ਼ੋਰਦਾਰ ਪ੍ਰਚਾਰ ਕੀਤਾ ਜਏਗਾ।
ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਾਂਗਰਸ ਸਿੱਖਾਂ ਦੀ ਕਾਤਲ ਜਮਾਤ, ਬਾਦਲਕੇ ਸਿੱਖੀ ਦੇ ਗ਼ੱਦਾਰ, ਭਾਜਪਾ ਸਿੱਖਾਂ ਦੀ ਦੁਸ਼ਮਣ ਅਤੇ ਆਮ ਆਦਮੀ ਪਾਰਟੀ ਸਿਰਫਿਰਆਂ ਦੀ ਪਾਰਟੀ ਹੈ, ਇਨ•ਾਂ ਪਾਰਟੀਆਂ ਨੇ ਹਮੇਸ਼ਾਂ ਪੰਥ ਅਤੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ ਤੇ ਦਾਤੇ ਪੰਜਾਬ ਨੂੰ ਮੰਗਤਿਆਂ ਵਾਲ਼ੀ ਕਗਾਰ 'ਤੇ ਲਿਆ ਖੜ•ਾ ਕੀਤਾ ਹੈ। ਉਨ•ਾਂ ਕਿਹਾ ਕਿ ਮਨੁੱਖੀ ਹੱਕਾਂ ਦੇ ਪਹਿਰੇਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਅੱਗੇ ਸਾਡਾ ਸਿਰ ਝੁਕਦਾ ਹੈ। ਭਾਈ ਖਾਲੜਾ ਤੋਂ ਬਾਅਦ ਉਹਨਾਂ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਿਆ ਹੈ।
ਸਿਆਣੀਆਂ ਕੌਮਾਂ ਐਹੋ ਜਿਹੀਆਂ ਸਖ਼ਸ਼ੀਅਤਾਂ ਨੂੰ ਸੰਭਾਲ਼ਦੀਆਂ ਹਨ ਤੇ ਵੱਡੇ ਮੁਰਤਬੇ ਬਖ਼ਸ਼ਦੀਆਂ ਹਨ। ਬੀਬੀ ਖਾਲੜਾ ਨੂੰ ਲੋਕ ਸਭਾ ਵਿੱਚ ਪਹੁੰਚਾਉਣਾ ਸਿੱਖ ਜਗਤ ਲਈ ਬੜਾ ਜ਼ਰੂਰੀ ਹੈ ਤਾਂ ਕਿ ਹੋਰ ਸਿੱਖਾਂ ਨੂੰ ਵੀ ਸਿੱਖ ਹੱਕਾਂ ਲਈ ਸਰਗਰਮ ਹੋਣ ਦੀ ਪ੍ਰੇਰਨਾ ਮਿਲ਼ੇ। ਇਸ ਲਈ ਹਲਕਾ ਖਡੂਰ ਸਾਹਿਬ 'ਚ ਹੋਰ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚੋਂ ਹਟ ਜਾਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਵਿੱਚ ਮਿਸਾਲ ਕਾਇਮ ਹੋਵੇ ਕਿ ਮਨੁੱਖੀ ਹੱਕਾਂ ਲਈ ਸਰਗਰਮ ਬੀਬੀ ਖਾਲੜਾ ਨੂੰ ਸਿੱਖਾਂ ਨੇ ਬਿਨਾਂ ਮੁਕਾਬਲਾ ਜੇਤੂ ਕਰਵਾ ਦਿੱਤਾ ਹੈ।
ਉਨ•ਾਂ ਕਿਹਾ ਕਿ ਬੀਬੀ ਖਾਲੜਾ ਨੂੰ ਪਾਈ ਜਾਣ ਵਾਲ਼ੀ ਵੋਟ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਦੇ ਸਮਾਨ ਹੋਵੇਗੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬੀਬੀ ਖਾਲੜਾ ਪੰਥ ਅਤੇ ਪੰਜਾਬ ਦੀ ਧੀ ਹੈ, ਉਹਨਾਂ ਦੀ ਜਿੱਤ ਪੰਥ ਅਤੇ ਪੰਜਾਬ ਦੀ ਜਿੱਤ ਹੋਵੇਗੀ। ਇਸ ਮੌਕੇ ਬੀਬੀ ਜਸਮੀਤ ਕੌਰ (ਸੁਪਤਨੀ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ) ਅਤੇ ਬੀਬੀ ਨਵਜੋਤ ਕੌਰ ਲੰਬੀ ਆਦਿ ਵੀ ਹਾਜ਼ਰ ਸਨ।