ਦੇਵਾਂ ਨੰਦ ਸਰਮਾ
ਫਰੀਦਕੋਟ 02 ਮਈ 2019: ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਚੋਣ ਅਫਸਰ ਫਰੀਦਕੋਟ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਦੱਸਿਆ ਕਿ ਫਰੀਦਕੋਟ ਲੋਕ ਸਭਾ ਹਲਕਾ -09 (ਅ:ਜ) ਲਈ ਅੱਜ 02 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਹਨ। ਜਿੰਨ•ਾਂ ਵਿਚ ਸਮੀਕਸ਼ਾ ਸਿੰਘ ਅਤੇ ਬੰਤ ਸਿੰਘ ਸੇਖੋਂ ਸ਼ਾਮਿਲ ਹਨ। ਉਨ•ਾਂ ਇਹ ਵੀ ਕਿਹਾ ਕਿ ਆਜ਼ਾਦ ਉਮੀਦਵਾਰਾਂ ਨੂੰ ਚੌਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਤਰ•ਾਂ ਹੁਣ ਫਰੀਦਕੋਟ ਲੋਕ ਸਭਾ ਸੀਟ ਲਈ ਕੁੱਲ 20 ਉਮੀਦਵਾਰ ਚੌਣ ਮੈਦਾਨ ਵਿਚ ਰਹਿ ਗਏ ਹਨ।
ਉਮੀਦਵਾਰ ਪਾਰਟੀ
1. ਸਾਧੂ ਸਿੰਘ ਆਮ ਆਦਮੀ ਪਾਰਟੀ
2. ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਅਕਾਲੀ ਦਲ
3. ਦਲਜੀਤ ਸਿੰਘ ਨੈਸ਼ਨਲਿਸਟ ਕਾਂਗਰਸ ਪਾਰਟੀ
4. ਮੁਹੰਮਦ ਸਦੀਕ ਇੰਡੀਅਨ ਨੈਸ਼ਨਲ ਕਾਂਗਰਸ
5. ਓਮ ਪ੍ਰਕਾਸ਼ ਭਾਰਤੀਯ ਜਨਰਾਜ ਪਾਰਟੀ
6. ਅਜੇ ਕੁਮਾਰ ਇੰਡੀਅਨ ਡੈਮੋਕ੍ਰੇਟਿਕ ਰਿਬਲਕਿਨ ਫਰੰਟ
7. ਅਮਨਦੀਪ ਕੌਰ ਪੀਪਲਜ਼ ਪਾਰਟੀ ਆਫ ਇੰਡੀਆ ( ਡੈਮੋਕ੍ਰੇਟਿਕ)
8. ਡਾ. ਸਵਰਨ ਸਿੰਘ ਆਪਣਾ ਸਮਾਜ ਪਾਰਟੀ
9. ਸੁਖਦੇਵ ਸਿੰਘ ਹਿੰਦੁਸਤਾਨ ਸ਼ਕਤੀ ਸੈਨਾ
10. ਚੰਨਣ ਸਿੰਘ ਬਹੁਜਨ ਮੁਕਤੀ ਪਾਰਟੀ
11. ਪਰਮਿੰਦਰ ਸਿੰਘ ਭਾਰਤ ਪ੍ਰਭਾਤ ਪਾਰਟੀ
12. ਬਲਦੇਵ ਸਿੰਘ ਪੰਜਾਬ ਏਕਤਾ ਪਾਰਟੀ
13. ਭੋਲਾ ਸਿੰਘ ਭਾਰਤੀ ਲੋਕ ਸੇਵਾ ਦਲ
14. ਰਜਿੰਦਰ ਕੌਰ ਸਫਰੀ ਰਾਸ਼ਟਰੀਯ ਜਨ ਸਕਤੀ ਪਾਰਟੀ (ਸੈਕੁਲਰ)
15. ਵੀਰਪਾਲ ਕੌਰ ਸਮਾਜ ਅਧਿਕਾਰ ਕਲਿਆਣ ਪਾਰਟੀ
16. ਜਸਵਿੰਦਰ ਸਿੰਘ ਆੁਜ਼ਾਦ ਉਮੀਦਵਾਰ
17. ਜਗਮੀਤ ਸਿੰਘ ਆਜ਼ਾਦ ਉਮੀਦਵਾਰ
18. ਦਰਸ਼ਨ ਸਿੰਘ ਆਜ਼ਾਦ ਉਮੀਦਵਾਰ
19. ਨਾਨਕ ਸਿੰਘ ਆਜ਼ਾਦ ਉਮੀਦਵਾਰ
20. ਬਾਦਲ ਸਿੰਘ ਆਜ਼ਾਦ ਉਮੀਦਵਾਰ
ਜ਼ਿਲ•ਾ ਚੋਣ ਅਫਸਰ ਨੇ ਦੱਸਿਆ ਕਿ 19 ਮਈ 2019 ( ਐਤਵਾਰ ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 23 ਮਈ 2019 (ਵੀਰਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।