ਸ਼ੇਰਗਿੱਲ ਦੇਰ ਰਾਤੀਂ ਹੀ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਲੈ ਕੇ ਪੁੱਜੇ ਆਰ ਓ ਕੋਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ , 03 ਮਈ , 2019 :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਦੀ ਤਾਮੀਲ ਕਰਦੇ ਭਾਰਤੀ ਚੋਣ ਕਮਿਸ਼ਨ ਨੇ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਨੌਮੀਨੇਸ਼ਨ ਪ੍ਰਵਾਨ ਕਰਨ ਦੇ ਹੁਕਮ ਦੇ ਦਿੱਤੇ ਹਨ . ਵੀਰਵਾਰ ਰਾਤੀਂ 11.30 ਵਜੇ ਦੇ ਕਰੀਬ ਦਿੱਲੀ ਤੋਂ ਚੰਡੀਗੜ੍ਹ ਅਤੇ ਰੋਪੜ ਪੁੱਜੇ ਕਮਿਸ਼ਨ ਦੇ ਹੁਕਮਾਂ ਅਨੁਸਾਰ ਡੀ ਸੀ ਰੋਪੜ -ਕਮ - ਰਿਟਰਨਿੰਗ ਅਫ਼ਸਰ ਸੁਮੀਤ ਜਾਰੰਗਲ ਨੇ ਬੀਤੀ ਅੱਧੀ ਰਾਤ ਨੂੰ ਹੀ ਸ਼ੇਰਗਿੱਲ ਦੇ ਨਾਮਜ਼ਦਗੀ ਪੇਪਰ ਪ੍ਰਵਾਨ ਕਰ ਲਈ .
ਸੁਮੀਤ ਜਾਰੰਗਲ ਨੇ ਬਾਬੂਸ਼ਾਹੀ ਦੱਸਿਆ ਕਿ ਸ਼ੇਰਗਿੱਲ ਦੇਰ ਰਾਤੀਂ ਹੀ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਲੈ ਕੇ ਆਰ ਓ ਕੋਲ ਪੁੱਜੇ ਸਨ . ਉਨ੍ਹਾਂ ਇਹ ਵੀ ਦੱਸਿਆ ਕਿ ਸ਼ੇਰਗਿੱਲ ਦੇ ਪੇਪਰ ਪੜਤਾਲ ਵਿਚ ਵੀ ਸਹੀ ਪਾਏ ਗਏ ਹਨ ਅਤੇ ਉਹ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਲ ਹਨ .
ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਤੋਂ ਪੰਜਾਬ ਦੇ ਸੀ ਈ ਓ ਨੂੰ ਜੋ ਆਦੇਸ਼ ਦਿੱਤੇ ਗਏ ਹਨ ਇਸ ਵਿਚ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਲਈ ਐਸ ਐਲ ਪੀ ਦੇ ਹੱਕ ਨੂੰ ਨੌਮੀਨੇਸ਼ਨ ਪ੍ਰਵਾਨ ਕਰਨ ਤੋਂ ਵੱਖ ਰੱਖਿਆ ਗਿਆ ਹੈ .ਜਿਸ ਦਾ ਅਰਥ ਇਹ ਬਣਦਾ ਹੈ ਕਿ ਕਮਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਚਾਲੂ ਰੱਖਣ ਲਈ ਬੇਸ਼ੱਕ ਹਾਈ ਕੋਰਟ ਦੇ ਹੁਕਮ ਮੰਨ ਲਏ ਹਨ ਪਰ ਕਮਿਸ਼ਨ , ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਵੀ ਚੁਨੌਤੀ ਵੀ ਦੇ ਸਕਦਾ ਹੈ .
ਚੋਣ ਕਮਿਸ਼ਨ ਵੱਲੋਂ ਸ਼ੇਰਗਿੱਲ ਸਬੰਧੀ ਜਾਰੀ ਕੀਤੇ ਹੁਕਮ ਦੀ ਕਾਪੀ ਇਸ ਪ੍ਰਕਾਰ ਹੈ :