ਲੁਧਿਆਣਾ, 3 ਮਈ 2019: ਅਗਾਮੀ ਲੋਕ ਸਭਾ ਚੋਣਾਂ 2019 ਲਈ ਹਲਕਾ ਲੁਧਿਆਣਾ-07 ਲਈ ਕੁੱਲ 22 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਮਿਤੀ 2 ਮਈ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੇ ਆਖ਼ਰੀ ਦਿਨ ਉਮੀਦਵਾਰ ਸੁਰਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਬਾਕੀ ਰਹਿ ਗਏ 22 ਉਮੀਦਵਾਰਾਂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ ਘੜੀ, ਆਮ ਆਦਮੀ ਪਾਰਟੀ ਦੇ ਤੇਜ ਪਾਲ ਸਿੰਘ ਨੂੰ ਝਾੜੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ ਇੰਦਰ ਸਿੰਘ ਨੂੰ ਤੱਕੜੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਰਵਨੀਤ ਸਿੰਘ ਨੂੰ ਹੱਥ, ਭਾਰਤੀ ਲੋਕ ਸੇਵਾ ਦਲ ਦੇ ਉਮੀਦਵਾਰ ਅਮਰਜੀਤ ਸਿੰਘ ਨੂੰ ਟੈਲੀਫ਼ੋਨ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਨੂੰ ਲੈਟਰ ਬਾਕਸ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਦਰਸ਼ਨ ਸਿੰਘ ਨੂੰ ਜੁੱਤਾ, ਪੀਪਲਜ਼ ਪਾਰਟੀ ਆਫ਼ ਇੰਡੀਆ (ਸੈਕੂਲਰ) ਦੇ ਦਲਜੀਤ ਸਿੰਘ ਨੂੰ ਡਬਲ ਰੋਟੀ, ਹਿੰਦੁਸਤਾਨ ਸ਼ਕਤੀ ਸੇਨਾ ਦੇ ਦਵਿੰਦਰ ਭਗਰਿਆ ਨੂੰ ਹੀਰਾ, ਅੰਬੇਦਕਰਾਈਟ ਪਾਰਟੀ ਆਫ਼ ਇੰਡੀਆ ਦੇ ਦਿਲਦਾਰ ਸਿੰਘ ਕੋਟ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਪ੍ਰਦੀਪ ਸਿੰਘ ਨੂੰ ਗ਼ੁਬਾਰਾ, ਭਾਰਤ ਪ੍ਰਭਾਤ ਪਾਰਟੀ ਦੇ ਬਲਜੀਤ ਸਿੰਘ ਨੂੰ ਲੁੱਡੋ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਇੰਜੀਨੀਅਰ ਬਲਦੇਵ ਰਾਜ ਕਤਨਾ ਨੂੰ ਪਾਣੀ ਦਾ ਜਹਾਜ਼, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਬ੍ਰਿਜੇਸ਼ ਕੁਮਾਰ ਫਲਾਂ ਨਾਲ ਭਰੀ ਟੋਕਰੀ, ਅੰਬੇਦਕਰ ਨੈਸ਼ਨਲ ਕਾਂਗਰਸ ਦੇ ਬਿੰਟੂ ਕੁਮਾਰ ਟਾਂਕ ਨੂੰ ਗਰਾਮੋਫ਼ੋਨ, ਰਾਸ਼ਟਰੀ ਸਹਾਰਾ ਪਾਰਟੀ ਦੇ ਮੁਹੰਮਦ ਨਸੀਮ ਅੰਸਾਰੀ ਨੂੰ ਕੱਪ ਅਤੇ ਪਲੇਟ, ਹਿੰਦੂ ਸਮਾਜ ਪਾਰਟੀ ਦੇ ਰਜਿੰਦਰ ਕੁਮਾਰ ਨੂੰ ਟਰੈਕਟਰ ਚਲਾਉਂਦਾ ਕਿਸਾਨ ਅਤੇ ਬਹੁਜਨ ਸਮਾਜ ਪਾਰਟੀ ਦੇ ਰਾਮ ਸਿੰਘ ਦੀਪਕ ਨੂੰ ਮੰਜਾ, ਜਸਦੀਪ ਸਿੰਘ ਬੈਟਰੀ ਟਾਰਚ, ਜੈ ਪ੍ਰਕਾਸ਼ ਜੈਨ ਨੂੰ ਗੈਸ ਸਿਲੰਡਰ, ਮਹਿੰਦਰ ਸਿੰਘ ਨੂੰ ਫੁੱਟਬਾਲ ਅਤੇ ਰਵਿੰਦਰ ਪਾਲ ਸਿੰਘ ਨੂੰ ਕੁੰਜੀ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਾਂ 19 ਮਈ, 2019 ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪਾਈਆਂ ਜਾਣਗੀਆਂ।