ਚੰਡੀਗੜ੍ਹ, 4 ਮਈ - 2019 ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵੱਲ੍ਹੋਂ ਬੱਚਿਆਂ ਤੋਂ ਚੋਣ ਪ੍ਰਚਾਰ ਕਰਾਏ ਜਾਣ ਦੇ ਦੋਸ਼ ਤਹਿਤ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਕਾਰਨ ਦੱਸੋ ਨੋਟਿਸ ਜਾਰੀ ਕਰਕੇ 24 ਘੰਟਿਆਂ 'ਚ ਜਵਾਬ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਕਿਰਨ ਖੇਰ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਬੱਚੇ 'ਕਿਰਨ ਖੇਰ ਲਈ ਵੋਟ ਕਰੋ' ਅਤੇ 'ਅਬ ਕੀ ਬਾਰ ਮੋਦੀ ਸਰਕਾਰ' ਦੇ ਨਾਅਰੇ ਲਾਉਂਦੇ ਨਜ਼ਰ ਆ ਰਹੇ ਸਨ।