ਪਠਾਨਕੋਟ, 5 ਮਈ 2019 - ਲੋਕ ਸਭਾ ਚੋਣਾਂ ਨੂੰ ਲੈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੌਰੇ ‘ਤੇ ਹਨ। ਜਿਸ ਦੌਰਾਨ ਅੱਜ ਉਹ ਅੱਜ ਗੁਰਦਾਸਪੁਰ ਤੋਂਸ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਦੇ ਹੱਕ ‘ਚ ਪ੍ਰਚਾਰ ਕਰਨ ਲਈ ਪਠਾਨਕੋਟ ਪਹੁੰਚੇ।
ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਸੰਨੀ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਕਈ ਹੋਰ ਆਗੂ ਸਟੇਜ ‘ਤੇ ਮੌਜੂਦ ਰਹੇ। ਇਥੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਮੋਦੀ ਸਕਰਾਰ ਦੇ ਦੇਸ਼ ‘ਚ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਕੀਤਾ ਦੇਸ਼ ਲਈ ਕੀਤਾ ਹੈ ਅਤੇ ਉਹਨਾਂ ਕਿ ਨਰਿੰਦਰ ਮੋਦੀ ਹਮੇਸ਼ਾ ਦੇਸ਼ ਦੀ ਜਨਤਾ ਨਾਲ ਖੜੇ ਹਨ।
ਉਹਨਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਲਈ ਅਣਥੱਕ ਮਿਹਤਨ ਕੀਤੀ ਹੈ ਅਤੇ ਦੇਸ਼ ਦੇ ਗਰੀਬ ਲੋਕਾਂ ਨੂੰ ਗੈਸ ਕੁਨੈਕਸ਼ਨ ਮੋਦੀ ਸਰਕਾਰ ਨੇ ਹੀ ਮੁਹਈਆ ਕਰਵਾਏ ਹਨ। ਅੱਗੇ ਉਹਨਾਂ ਰੈਲੀ ‘ਚ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਸੰਨੀ ਦਿਓਲ ਨੂੰ ਵੋਟਾਂ ਪਾ ਕੇ ਪਾਰਲੀਮੈਂਟ ‘ਚ ਭੇਜਿਆ ਜਾਵੇ ਤਾਂ ਜੋ ਗੁਰਦਾਸਪੁਰ ਹਲਕੇ ਅਤੇ ਪੰਜਾਬ ਦਾ ਹੋਰ ਵਿਕਾਸ ਹੋ ਸਕੇ।
ਇਥੇ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਗੁਰਦਾਸਪੁਰ ਇਲਾਕੇ ਲਈ ਵਿਨੋਦ ਖੰਨਾ ਨੇ ਕੰਮ ਕੀਤਾ ਤੇ ਹੁਣ ਲੋਕ ਸੰਨੀ ਦਿਓਲ ਨੂੰ ਮੌਕਾ ਦੇਣ ਤਾਂ ਹਲਕੇ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਚੋਣਾਂ ਆਉਂਦੀਆਂ ਹਨ ਤਾਂ ਰਾਹੁਲ ਬਾਬਾ ਨੂੰ ਗਰੀਬਾਂ ਦੀ ਯਾਦ ਆਉਂਦੀ ਹੈ।
ਉਥੇ ਹੀ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਬਦੌਲਤ ਹੀ 34 ਸਾਲ ਬਾਅਦ ਸਿੱਖਾਂ ਨੂੰ ਇਨਸਾਫ ਮਿਲਿਆ ਤੇ ’84 ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ‘ਚ ਬੰਦ ਕਰਵਾਇਆ। ਅੱਗੇ ਉਹਨਾਂ ਕਿਹਾ ਕਿ ਜੋ ਵਿਕਾਸ ਪੰਜਾਬ ‘ਚ ਅਕਾਲੀ-ਭਾਜਪਾ ਸਰਕਾਰ ਨੇ ਕੀਤਾ ਹੈ ਉਹ ਕਾਂਗਰਸ ਸਰਕਾਰ ਕਦੇ ਨਹੀਂ ਕਰ ਸਕਦੀ।
ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਵਰਗਾ ਮਿਹਨਤੀ ਇਨਸਾਨ ਪੂਰੀ ਦੁਨੀਆ ਵਿੱਚ ਨਹੀਂ ਲੱਭਣਾ, ਉਹਨਾਂ ਜੋ ਕੰਮ ਪੰਜਾਬ ਦੇ ਲੋਕਾਂ ਲਈ ਕੀਤੇ ਹਨ ਤੇ ਹੁਣ ਵੀ ਕਰ ਰਹੇ ਹਨ ਉਹ ਸਾਫ ਦਿਖਾਈ ਦੇ ਰਹੇ ਹਨ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੰਨੀ ਦਿਓਲ ਨੂੰ ਜਿਤਾ ਕੇ ਸਾਂਸਦ ਬਣਾਓ ਤੇ ਉਹ ਦੁਬਾਰਾ ਫਿਰ ਗੁਰਦਾਸਪੁਰ ਆਉਣਗੇ ਤੇ ਧਾਰਾ 377 ਦਾ ਨਾਮੋ ਨਿਸ਼ਾਨ ਮਿਟਾ ਦੇਣਗੇ।