ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਵਿਸਾਲ ਰੈਲੀ ਨੂੰ ਘਨੋਰ ਵਿਖੇ ਸੰਬੋਧਨ ਕਰਦੇ ਹੋਏ ਨਾਲ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਤੇ ਹੋਰ ਨੇਤਾ ਵੀ ਹਨ।
ਪਟਿਆਲਾ, ਘਨੌਰ 05 ਮਈ 2019: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਆਖਿਆ ਹੈ ਕਿ ਦੇਸ਼ ਵਿਚ ਹੁਣ ਤੱਕ ਬਣੇ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੇ ਪੰਜਾਬ ਨਾਲ ਹਮੇਸਾਂ ਹੀ ਧੱਕਾ ਕੀਤਾ ਤੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਪਰ ਨਰਿੰਦਰ ਮੋਦੀ ਨੇ ਹਮੇਸਾਂ ਹੀ ਪੰਜਾਬ ਤੇ ਮਸਲਿਆਂ ਨੂੰ ਹੱਲ ਕੀਤਾ ਇਸ ਲਈ ਅੱਜ ਦੇਸ ਨੂੰ ਮੁੜ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਸਰਦਾਰ ਬਾਦਲ ਅੱਜ ਇਥੇ ਘਨੌਰ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਘਨੋਰ ਦੇ ਇੰਚਾਰਜ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਤੇ ਸਾਬਕਾ ਮੰਤਰੀ ਅਜਾਇਬ ਸਿੰਘ ਮੂਖਮੇਲਪੁਰ ਦੀ ਅਗਵਾਈ ਵਿਚ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋਈ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ।
ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਤਾਂ ਉਨਾਂ ਕਿਹਾ ਪੰਜਾਬੀ ਸੂਬਾ ਮੇਰੀ ਲਾਸ ਤੇ ਬਣੇਗਾ ਪਰ ਪੰਜਾਬੀਆਂ ਦੀਆਂ ਕੁਰਬਾਨੀਆਂ ਅੱਗੇ ਕਾਂਗਰਸ ਨੂੰ ਝੁਕਣਾ ਪਿਆ ਤੇ ਪੰਜਾਬੀ ਸੂਬਾ ਬਣਿਆ । ਫਿਰ ਇੰਦਰਾਂ ਗਾਂਧੀ ਨੇ ਸੀ੍ਰ ਹਰਮਿੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ ਤੇ ਸਿੱਖਾ ਦੇ ਹਿਰਦਿਆਂ ਨੂੰ ਲਹੂ ਲੁਹਾਣ ਕਰ ਦਿਤਾ । ਉਨਾ ਕਿਹਾ ਕਿ ਪੰਜਾਬ ਲਈ ਸਭ ਤੋਂ ਮਾੜੇ ਦਿਨ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਵੇਲੇ ਰਹੇ ।
ਸਰਦਾਰ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਪਹਿਲਾ 4 ਵਾਰ ਗੁਜਰਾਤ ਦਾ ਮੁੱਖ ਮੰਤਰੀ ਰਹਿ ਕੇ ਗੁਜਰਾਤ ਨੂੰ ਦੇਸ ਤੇ ਦੁਨੀਆਂ ਤੇ ਨਕਸੇ ਤੇ ਲੈ ਕੇ ਆਉਂਦਾ ਤੇ ਹੁਣ 5 ਸਾਲਾਂ ਵਿਚ ਦੇਸ਼ ਦਾ ਪ੍ਰਧਾਨ ਮੰੰਤਰੀ ਰਹਿ ਕੇ ਸਾਡੇ ਦੇਸ ਦੀ ਸਾਰੀ ਦੁਨੀਆਂ ਵਿਚ ਬੱਲੇ ਬੱਲੇ ਕਰਵਾ ਦਿਤੀ । ਬਾਦਲ ਨੇ ਕਿਹਾ ਕਿ ਅੱਜ ਸਾਡਾ ਦੇਸ ਵਿਕਾਸ ਪੱਖੋ ਦੁਨੀਆਂ ਵਿਚ ਪਹਿਲੇ 6 ਦੇਸ਼ਾਂ ਵਿਚ ਆਉਂਦਾ ਹੈ ਤੇ ਸਰੁਖਿਆ ਪੱਖੋ ਸਾਡੀ ਫੌਜ ਦੁਨੀਆਂ ਦੀ 5ਵੇਂ ਨੰਬਰ ਦੀ ਫੌਜ ਹੈ। ਉਨਾ ਕਿਹਾ ਕਿ ਮੋਦੀ ਨੇ ਪਾਕਿਸਤਾਨ ਨੂੰ ਨਾਨੀ ਚੇਤੇ ਕਰਵਾ ਦਿਤੀ ਇਸ ਲਈ ਅੱਜ ਦੇਸ ਨੂੰ ਨÎਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਉਨਾਂ ਕਿਹਾ ਰਾਹੁਲ ਦੇਸ ਨੂੰ ਕਦੇ ਵੀ ਨਹੀ ਚਲਾ ਸਕਦਾ ਕਿਉਂਕਿ ਉਹ ਨਾਕਬਲ ਹੈ।
ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਅਮਰਿੰਦਰ ਦੀਆਂ ਘੁਰਕੀਆਂ ਤੋ ਅਸੀ ਨਹੀ ਡਰਦੇ । ਅਮਰਿੰਦਰ ਪਹਿਲਾਂ ਵੀ ਮੈਨੂੰ ਤੇ ਸੁਖਬੀਰ ਨੂੰ ਜੇਲ ਅੰਦਰ ਡੱਕ ਚੁੱਕਾ ਹੈ ਤੇ ਫਿਰ ਕੋਸ਼ਿਸ ਕਰ ਰਿਹਾ ਹੈ । ਉਨਾ ਕਿਹਾ ਕਿ ਵਿਚ ਅਮਰਿੰਦਰ ਆਪ ਹੀ ਜੱਜ ਬਣਨ ਦੀ ਕੋਸ਼ਿਸ ਕਰ ਰਿਹਾ ਹੈ । ਉਨਾਂ ਕਿਹਾ ਕਿ ਜੋ ਫੈਸਲਾ ਜੁਡੀਸਿਰੀ ਨੇ ਕਰਨਾ ਹੈ ਅਮਰਿੰਦਰ ਆਪ ਕਰਨ ਦੀ ਕੋਸਿਸ ਕਰ ਰਿਹਾ ਹੈ ਤੇ ਸਾਨੂੰ ਸਾਡੀ ਨਿਆ ਪਾਲਿਕਾ ਤੇ ਪੂਰਾ ਵਿਸਵਾਸ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦਾ ਬੇੜਾ ਗਰਕ 2 ਸਾਲਾਂ ਵਿਚ ਕਾਂਗਰਸ ਨੇ ਕਰ ਦਿਤਾ ਤੇ ਪੰਜਾਬ ਦੇ ਲੋਕਾ ਹੁਣ ਕਾਂਗਰਸ ਤੋ ਬਦਲਾ ਲੈਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਨੂੰ ਉਸ ਦੇ ਘਰ ਪਟਿਆਲਾ ਤੋਂ ਹੀ ਕਰਾਰੀ ਹਾਰ ਲੋਕ ਦੇਣੇਗੇ ਤੇ ਸੁਰਜੀਤ ਸਿਘ ਰੱਖੜਾ ਨੂੰ ਵੱਡੀ ਲੀਡ ਦੇ ਕੇ ਜਿਤਾਉਂਣਗੇ ਫਿਰ ਅਮਰਿੰਦਰ ਨੂੰ ਪਤਾ ਲੱਗੇਗਾ ਕਿ ਪੰਜਾਬ ਦੇ ਲੋਕ ਉਸ ਦੇ ਨਾਲ ਨਹੀ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀ ਕੀਤਾ ।
ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਕਾਲੀ ਭਾਜਪਾ ਦੇ ਪੱਖੀ ਹਵਾ ਚਲ ਰਹੀ ਹੈ ਜਿਸ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਅੱਜ ਆਪਣੀ ਰਾਜਧਾਨੀ ਨਹੀ ਦਿਤੀ। ਪੰਜਾਬੀ ਬੋਲਦੇ ਇਲਾਕੇ ਨਹੀ ਦਿਤੇ ਜਿਸ ਤੋਂ ਸਪੱਸਟ ਹੈ ਕਾਂਗਰਸ ਹਮੇਸਾਂ ਹੀ ਪੰਜਾਬ ਦੇ ਲੋਕਾਂ ਦੇ ਵਿਰੋਧੀ ਰਹੀ ਹੈ। ਇਸ ਮੋਕੇ ਸਾਬਕਾ ਮੰਤਰੀ ਅਜਾਇਬ ਸਿੰਘ ਮੂਖਮੇਲਪੁਰ, ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਹਲਕਾ ਇੰਚਾਰਜ ਘਨੋਰ, ਹਰਿਦੰਰਪਾਲ ਸਿੰਘ ਟੋਹੜਾ ਸਾਬਕਾ ਚੈਅਰਮੈਨ, ਭੁਪਿੰਦਰ ਸਿੰਘ ਸੈਖੁਪਰ ਸਾਬਕਾ ਜਿਲਾ ਪ੍ਰੀਸਦ ਮੈਂਬਰ,ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹੈਰੀ ਮੂਖਮੇਲਪੁਰ, ਜਗਮੀਤ ਸਿਘ ਬਰਾੜ, ਜਸਮੇਰ ਸਿੰਘ ਲਾਛੜੂ ਐਸ ਜੀ ਪੀ ਸੀ ਮੈਂਬਰ, ਕਮਲਦੀਪ ਸਿੰਘ ਢੰਡਾ ਸਾਬਕਾ ਚੈਅਰਮੈਨ, ਹਰਮੀਤ ਸਿੰਘ ਜੋਗੀਪੁਰ, ਕ੍ਰਿਸਨ ਸਿੰਘ ਸਨੋਰ ਡਾਇਰੈਕਟਰ, ਭੁਪਿੰਦਰ ਸਿੰਘ ਲਾਛੜੂ, ਦਵਿੰਦਰ ਸਿੰਘ ਟਹਿਲਪੁਰਾ, ਜੰਗ ਸਿੰਘ , ਜਸਵਿੰਦਰ ਸਿੰਘ , ਨਰੇਸ ਕਪੂਰੀ, ਨਾਗਪਾਲ ਕੁਮਾਰ ਬੀਜੀਪੀ ਤੇ ਹੋਰ ਵੀ ਸੀਨੀਅਰ ਨੇਤਾ ਹਾਜਰ ਸਨ।
ਕੈਪਸਨ ਨੰਬਰ ; 2 - ਘਨੋਰ ਵਿਖੇ ਹੋਈ ਵਿਸਾਲ ਰੈਲੀ ਮੋਕੇ ਜੁੜੇ ਹਜਾਰਾਂ ਲੋਕ