ਕਥੂਨੰਗਲ 05 ਮਈ 2019: ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੀ ਚੋਣ ਮੁਹਿੰਮ ਨੂੰ ਹਲਕਾ ਮਜੀਠਾ ਤੋਂ ਵੱਡੀ ਸਫਲਤਾ ਮਿਲ ਰਹੀ ਹੈ। ਇਥੋਂ ਦੇ ਪਿੰਡ ਲਹਿਰਕਾ ਵਿਖੇ ਕਾਂਗਰਸ ਨੂੰ ਗਹਿਰਾ ਝੱਟਕਾ ਦਿੰਦਿਆਂ ਸੈਕੜੇ ਕਾਂਗਰਸੀ ਪਰਿਵਾਰਾਂ ਨੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦੇ ਓ ਐਸ ਡੀ ਮੇਜਰ ਸ਼ਿਵਚਰਨ ਸਿੰਘ ਸ਼ਿਵੀ ਅਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ 'ਚ ਜਸਬੀਰ ਸਿੰਘ ਪੁਤਰ ਜਥੇਦਾਰ ਕਰਮ ਸਿੰਘ ਲਹਿਰਕਾ ਦੀ ਅਗਵਾਈ 'ਚ ਦਰਜਨਾਂ ਪਰਿਵਾਰਾਂ ਨੇ ਪਿਛਲੇ ਦਿਨੀ ਉਹਨਾਂ ਸੰਬੰਧੀ ਅਕਾਲੀ ਦਲ ਛਡ ਕੇ ਕਾਂਗਰਸ ਵਿਚ ਸ਼ਾਮਿਲ ਹੋਣ ਬਾਰੇ ਕਾਂਗਰਸੀ ਆਗੂਆਂ ਵਲੋਂ ਕੀਤੇ ਗਏ ਦਾਅਵਿਆਂ ਨੂੰ ਝੂਠਲਾਉਦਿਆਂ ਕਾਂਗਰਸੀ ਆਗੂਆਂ 'ਤੇ ਸੌੜੇ ਸਿਆਸੀ ਮੁਫਾਦ ਲਈ ਲੋਕਾਂ ਨੂੰ ਗੁਮਰਾਹ ਕਰਨ ਅਤੇ ਉਹਨਾਂ ਨੂੰ ਬਹਾਨੇ ਨਾਲ ਬੁਲਾ ਕੇ ਵਿਸ਼ਵਾਸਘਾਤ ਕਰਨ ਦੇ ਇਲਜਾਮ ਲਗਾਉਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੇ ਅਜਿਹੇ ਮਾੜੇ ਹੱਥਕੰਡੇ ਕਦੀ ਕਾਮਯਾਬ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਸ: ਬਿਕਰਮ ਸਿੰਘ ਮਜੀਠੀਆ ਦੀ ਲੀਡਰਸ਼ਿਪ 'ਤੇ ਪੂਰਨ ਭਰੋਸਾ ਹੈ ਅਤੇ ਉਹ ਸ਼ੁਰੂ ਤੋਂ ਹੀ ਅਕਾਲੀ ਹਨ ਅਤੇ ਆਖਰੀ ਸਵਾਸ ਤਕ ਅਕਾਲੀ ਹੀ ਰਹਿਣਗੇ। ਇਸ ਮੌਕੇ ਮੇਜਰ ਸ਼ਿਵੀ ਨੇ ਕਿਹਾ ਕਿ ਮਜੀਠ ਵਿਚ ਕਾਂਗਰਸ ਦੀ ਹਾਲਤ ਪਤਲੀ ਹੀ ਨਹੀਂ ਸਗੋਂ ਤਰਸਯੋਗ ਬਣ ਚੁਕੀ ਹੈ। ਲੋਕਾਂ ਨੇ ਕਾਂਗਰਸ ਨੂੰ ਸੇਵਾ ਦਾ ਮੌਕਾ ਦਿਤਾ ਪਰ ਕਾਂਗਰਸ ਨੇ ਰਾਜ ਦਾ ਵਿਕਾਸ ਕਰਨ ਦੀ ਥਾਂ ਬਰਬਾਦੀ ਵਲ ਧਕਿਆ ਹੈ। ਉਹਨਾਂ ਕਿਹਾ ਕਿ ਲੋਕ ਕਾਗਰਸ ਤੋਂ ਉਹਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਜਵਾਬ ਮੰਗ ਰਹੇ ਹਨ ਅਤੇ ਲੋਕ ਕਾਂਗਰਸ ਨੂੰ ਕਰਾਰਾ ਸਬਕ ਸਿਖਾਉਣ ਦੇ ਮੂਡ ਵਿਚ ਹਨ। ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ 'ਚ ਜਸਬੀਰ ਸਿੰਘ ਤੋਂ ਇਲਾਵਾ ਭਜਨ ਸਿੰਘ, ਇਕਬਾਲ ਸਿੰਘ, ਸਲਵੰਤ ਸਿੰਘ ਸੇਠ, ਕੁਲਬੀਰ ਸਿੰਘ, ਪਾਲ ਸਿੰਘ, ਤਰਸੇਮ ਸਿੰਘ, ਨਿਸ਼ਾਨ ਸਿੰਘ, ਅੰਗਰੇਜ਼ ਸਿੰਘ, ਦੌਲਤ ਸਿੰਘ, ਬਾਵਾ ਸਿੰਘ ਤੇ ਜਸਪਾਲ ਸਿੰਘ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ ਔਲਖ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਪਰਮਜੀਤ ਸਿੰਘ, ਪ੍ਰੋ: ਰੁਪਿੰਦਰ ਸਿੰਘ ਉਪਲ, ਸਤਪਾਲ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਫੌਜੀ, ਗੁਰਦਾਰ ਸਿੰਘ, ਰਣਜੀਤ ਸਿੰਘ ਰਾਣਾ, ਗੁਰਮੀਤ ਸਿੰਘ, ਚਰਨਜੀਤ ਸਿੰਘ, ਮੰਗਲ ਸਿੰਘ, ਸੂਬੇਦਾਰ ਹਰਦੀਪ ਸਿੰਘ( ਸਾਰੇ ਪੰਚ) ਸਰਪੰਚ ਮਨਦੀਪ ਸਿੰਘ ਸ਼ਿਜਾਦਾ, ਗੁਰਦੀਪ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ ਪ੍ਰਧਾਨ, ਅਵਤਾਰ ਸਿੰਘ, ਹੀਰਾ ਸਿੰਘ, ਸਵਿੰਦਰ ਸਿੰਘ, ਦਿਲਬਾਗ ਸਿੰਘ ਲਹਿਰਕਾ ਆਦਿ ਆਗੂ ਮੌਜੂਦ ਸਨ।