ਕਾਂਗਰਸ ਛੱਡ ਕੇ ਲਿੱਪ ਚ ਸ਼ਾਮਲ ਹੋਏ ਯਸ਼ਪਾਲ ਸ਼ਰਮਾ ਨੂੰ ਸਨਮਾਨਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।
ਲੁਧਿਆਣਾ, 05 ਮਈ 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਚੋਣ ਮੁਹਿੰਮ ਦੌਰਾਨ ਜਿੱਥੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਦੇ ਹਰ ਖੇਤਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉੱਥੇ ਅਜ ਉਸ ਮੌਕੇ ਤੇ ਕਾਂਗਰਸ ਪਾਰਟੀ ਨੂੰ ਬੜਾ ਵੱਡਾ ਧੱਕਾ ਲੱਗਿਆ ਜਦੋਂ ਕਾਂਗਰਸ ਪਾਰਟੀ ਦੇ ਜਿਲਾ ਲੁਧਿਆਣਾ ਦੇ ਉੱਪ ਪ੍ਰਧਾਨ ਯਸ਼ਪਾਲ ਸ਼ਰਮਾ ਆਪਣੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਨ•ਾਂ ਨੂੰ ਮਾਣ ਸਨਮਾਨ ਦਿੰਦੇ ਹੋਏ ਵਿਧਾਇਕ ਬੈਂਸ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।
ਇਸ ਦੌਰਾਨ ਸ਼ਿਮਲਾਪੁਰੀ ਵਿÎੱਖੇ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਸੂਬੇ ਦੇ ਲੋਕ ਅੱਜ ਕਾਂਗਰਸ ਅਤੇ ਅਕਾਲੀ ਦਲ ਦੀਆਂ ਚਾਲਾਂ ਨੂੰ ਸਮਝ ਗਏ ਹਨ ਅਤੇ ਆਏ ਦਿਨ ਅਕਾਲੀ ਦਲ ਤੇ ਕਾਂਗਰਸ ਦੇ ਸੀਨੀਅਰ ਆਗੂ ਲੋਕ ਇਨਸਾਫ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹੁੰਦੇ ਹੋਏ ਲਿੱਪ ਵਿੱਚ ਸ਼ਾਮਲ ਹੋ ਰਹੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਆਗੂ ਉਨ•ਾਂ ਦੇ ਸੰਪਰਕ ਵਿੱਚ ਹਨ ਅਤੇ 19 ਮਈ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੋਵੇਗਾ, ਜਿਸ ਨਾਲ ਅਕਾਲੀ ਦਲ ਅਤੇ ਕਾਂਗਰਸ ਆਗੂਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਵੇਗੀ। ਉਨ•ਾਂ ਮੀਟਿੰਗ ਦੌਰਾਨ ਯਸ਼ਪਾਲ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਵਿੱਚ ਯਸ਼ਪਾਲ ਸ਼ਰਮਾ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਸੁਰੇਸ਼ ਅਰੋੜਾ, ਮੱਖਣ ਸਿੰਘ, ਬਲਵਿੰਦਰ ਸਿੰਘ ਪਨੇਸਰ, ਸੁਖਵਿੰਦਰ ਸ਼ਸ਼ੀ, ਰੂਪ ਸਿੰਘ, ਸਤੀਸ਼ ਕੁਮਾਰ, ਮੋਹਿਤ ਸ਼ਰਮਾ ਤੇ ਹੋਰਨਾਂ ਨੂੰ ਵੀ ਵਿਧਾਇਕ ਬੈਂਸ ਨੇ ਸਨਮਾਨਤ ਕੀਤਾ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਖਾਲਸਾ, ਅਰਜੁਨ ਸਿੰਘ ਚੀਮਾ, ਕੌਂਸਲਰ ਕੁਲਦੀਪ ਸਿੰਘ ਬਿੱਟਾ, ਹਰਵਿੰਦਰ ਸਿੰਘ ਕਲੇਰ, ਸੁਖਵੀਰ ਸਿੰਘ ਕਾਲਾ, ਇੰਦਰਜੀਤ ਸਿੰਘ ਰੂਬੀ, ਸਿਕੰਦਰ ਸਿੰਘ ਪੰਨੂ, ਸਵਰਨਦੀਪ ਸਿੰਘ ਚਾਹਲ, ਹਰਵਿੰਦਰ ਸਿੰਘ ਨਿੱਕਾ, ਗੁਰਪ੍ਰੀਤ ਸਿੰਘ ਤੇ ਹੋਰ ਵੀ ਸ਼ਾਮਲ ਸਨ।