ਲੁਧਿਆਣਾ, 7 ਮਈ -ਆਗਾਮੀ ਲੋਕ ਸਭਾ ਚੋਣਾਂ-2019 ਦੌਰਾਨ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ 'ਤੇ ਕੀਤੇ ਜਾ ਰਹੇ ਖਰਚੇ ਦਾ ਮਿਲਾਣ ਕਰਾਉਣ ਲਈ ਅੱਜ ਸਥਾਨਕ ਬਚਤ ਭਵਨ ਵਿਖੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਉਮੀਦਵਾਰਾਂ ਦੇ ਖਰਚਾ ਏਜੰਟਾਂ ਨੇ ਆਪਣੇ ਖਰਚਾ ਰਜਿਸਟਰ ਦਾ ਸ਼ੈਡੋ ਰਜਿਸਟਰ ਨਾਲ ਮਿਲਾਣ ਕਰਵਾਇਆ। ਅੱਜ ਦੀ ਇੰਸਪੈਕਸ਼ਨ ਦੌਰਾਨ ਤਿੰਨ ਉਮੀਦਵਾਰ ਜਾਂ ਉਨ•ਾਂ ਦੇ ਏਜੰਟ ਨਾ ਪਹੁੰਚੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ)-ਕਮ-ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚੋਣ ਲੜ• ਰਹੇ ਉਮੀਦਵਾਰਾਂ ਦਾ ਖਰਚਾ ਵੋਟਾਂ ਤਿੰਨ ਵਾਰ ਚੈੱਕ ਹੋਣਾ ਹੁੰਦਾ ਹੈ। ਅੱਜ ਪਹਿਲੇ ਗੇੜ ਦੇ ਖਰਚੇ ਦਾ ਮਿਲਾਣ ਕੀਤਾ ਗਿਆ ਹੈ। ਇਸੇ ਤਰ•ਾਂ ਹੁਣ ਮਿਤੀ 11 ਅਤੇ 16 ਮਈ ਨੂੰ ਵੀ ਇਹ ਮਿਲਾਣ ਕੀਤਾ ਜਾਵੇਗਾ। ਅੱਜ ਨਾ ਪਹੁੰਚਣ ਵਾਲੇ ਉਮੀਦਵਾਰਾਂ ਵਿੱਚ ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਪ੍ਰਦੀਪ ਬਾਵਾ, ਭਾਰਤ ਪ੍ਰਭਾਤ ਪਾਰਟੀ ਦੇ ਬਲਜੀਤ ਸਿੰਘ ਅਤੇ ਹਿੰਦੂ ਸਮਾਜ ਪਾਰਟੀ ਦੇ ਰਾਜਿੰਦਰ ਘਈ ਸ਼ਾਮਿਲ ਹਨ।
ਸ੍ਰੀਮਤੀ ਗੁਪਤਾ ਨੇ ਸਪੱਸ਼ਟ ਕੀਤਾ ਗਿਆ ਕਿ ਜੋ ਉਮੀਦਵਾਰ ਜਾਂ ਉਨ•ਾਂ ਦੇ ਖਰਚਾ ਏਜੰਟ ਅੱਜ ਮਿਤੀ 7 ਮਈ ਨੂੰ ਖਰਚਾ ਮਿਲਾਣ ਕਰਾਉਣ ਨਹੀਂ ਆਏ, ਉਨ•ਾਂ ਨੂੰ ਰਿਟਰਨਿੰਗ ਅਧਿਕਾਰੀ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਉਨ•ਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਅਗਲੀ ਇੰਸਪੈਕਸ਼ਨ ਜੋ ਕਿ 11 ਮਈ ਨੂੰ ਹੋਣੀ ਹੈ, ਵਿੱਚ ਪਹੁੰਚਣਾ ਯਕੀਨੀ ਬਣਾਉਣ। ਜੇਕਰ ਉਹ ਅਗਲੀ ਇੰਸਪੈਕਸ਼ਨ ਵਿੱਚ ਵੀ ਹਾਜ਼ਰ ਨਹੀਂ ਹੁੰਦੇ ਤਾਂ ਉਨ•ਾਂ ਨੂੰ ਚੋਣ ਪ੍ਰਚਾਰ ਸੰਬੰਧੀ ਵਾਹਨ ਵਰਤਣ ਲਈ ਜਾਰੀ ਕੀਤੀਆਂ ਗਈਆਂ ਸਾਰੀਆਂ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 171-ਆਈ ਤਹਿਤ ਅਦਾਲਤ ਵਿੱਚ ਮਾਮਲਾ ਵੀ ਦਰਜ ਕੀਤਾ ਜਾਵੇਗਾ।
ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਵੱਲੋਂ ਵਿਸ਼ੇਸ਼ ਮੀਟਿੰਗ 'ਚ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਚੋਣ ਕਮਿਸ਼ਨ ਵੱਲੋਂ ਮਿੱਥੀ ਗਈ ਖਰਚਾ ਸੀਮਾ, ਕੀਤੇ ਜਾਣ ਵਾਲੇ ਖਰਚੇ ਦਾ ਹਿਸਾਬ-ਕਿਤਾਬ ਰੱਖਣ, ਸਮੇਂ-ਸਮੇਂ ਸਿਰ ਖਰਚਾ ਰਜਿਸਟਰ ਦੀ ਸਬੰਧਤ ਖਰਚਾ ਨਿਗਰਾਨ ਕੋਲ ਚੈਕਿੰਗ ਕਰਵਾਉਣ ਆਦਿ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਸ੍ਰੀਮਤੀ ਗੁਪਤਾ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜੇਕਰ ਕਿਸੇ ਉਮੀਦਵਾਰ ਦੇ ਖ਼ਿਲਾਫ਼ ਕੋਈ ਅਪਰਾਧਕ ਮਾਮਲਾ ਦਰਜ ਹੈ ਤਾਂ ਉਸ ਬਾਰੇ ਵੀ ਉਮੀਦਵਾਰ ਨੂੰ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕਸ ਮੀਡੀਆ ਵਿੱਚ ਤਿੰਨ-ਤਿੰਨ ਵਾਰ (ਅਲੱਗ-ਅਲੱਗ ਮਿਤੀ ਨੂੰ) ਬਕਾਇਦਾ ਇਸ਼ਤਿਹਾਰ ਦੇ ਕੇ ਵੋਟਰਾਂ ਨੂੰ ਦੱਸਣਾ ਜ਼ਰੂਰੀ ਹੈ।