ਪਿੰਡ ਭੰਗਲਾਂ ਵਿਖੇ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਪਿੰਡ ਵਾਸੀਆਂ ਦੇ ਨਾਲ ਚੋਣ ਮੀਟਿੰਗ ਦੌਰਾਨ।
ਨੰਗਲ 08 ਮਈ 2019: ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਅੱਜ ਨੰਗਲ ਬਲਾਕ ਦੇ ਦਰਜਨਾਂ ਪਿੰਡਾਂ ਭੰਗਲਾਂ, ਨਾਨਗਰਾਂ, ਮਜਾਰੀ, ਕਲਮਾਂ, ਖੇੜਾ ਕਲਮੋਟ ਆਦਿ ਪਿੰਡਾਂ ਵਿਚ ਆਪ ਆਗੂ ਡਾ.ਸੰਜੀਵ ਗੌਤਮ ਦੀ ਅਗਵਾਈ ਹੇਠ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਲੋਕਾਂ ਵਲੋਂ ਸ਼ੇਰਗਿੱਲ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਭੰਗਲਾਂ ਵਿਖੇ ਚੋਣ ਮੀਟਿੰਗ ਦੌਰਾਨ ਆਪ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਪਿੰਡ ਵਾਸੀ ਅਸ਼ੋਕ ਕੁਮਾਰ ਨੇ ਸ਼ੇਰਗਿੱਲ ਨੂੰ ਦੱਸਿਆ ਕਿ ਪਿੰਡ ਦੇ ਵਿਕਾਸ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਮੁਹੱਈਆ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਉਮੀਦਾਂ ਹਨ ਕਿ ਚੋਣ ਜਿੱਤਣ ਤੋਂ ਬਾਅਦ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਨਰਿੰਦਰ ਸ਼ੇਰਗਿੱਲ ਨੇ ਕਿਹਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਪੂਰੇ ਹਲਕੇ ਦਾ ਹੀ ਸਰਬਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਮੂਹ ਪਿੰਡਾਂ ਵਿਚ ਜਾਕੇ ਦੇਖਿਆ ਹੈ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ, ਸਫਾਈ, ਗੰਦੇ ਪਾਣੀ ਦੀ ਨਿਕਾਸੀ ਅਤੇ ਹੋਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ । ਇਸ ਮੌਕੇ ਬੱਬਲ ਕੌਰ, ਗੁਰਦੀਪ ਸਿੰਘ ਛੀਨਾ, ਅਸ਼ੋਕ ਕੁਮਾਰ, ਕੁਲਦੀਪ ਸਿੰਘ, ਗੁਰਦੀਪ ਸਿੰਘ, ਬਾਬੂ ਚਮਨ ਲਾਲ, ਹਰਮਿੰਦਰ ਸਿੰਘ ਢਾਹੇ, ਮਾਸਟਰ ਹਰਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ, ਕਮਿੱਕਰ ਸਿੰਘ, ਰਜਿੰਦਰ ਸਿੰਘ ਰਾਜਾ, ਦਿਲਾਵਰ ਸਿੰਘ ਆਦਿ ਮੌਜੂਦ ਸਨ।