ਡੇਰਾ ਬਾਬਾ ਨਾਨਕ, 9 ਮਈ 2019: ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਰਾਜ ਦੌਰਾਨ ਪੰਜਾਬ ਨੂੰੂ ਕੋਈ ਵੀ ਪ੍ਰੋਜੈਕਟ ਨਹੀਂ ਦਿੱਤਾ ਗਿਆ ਅਤੇ ਹਰ ਮੁਹਾਜ ਤੇ ਭਾਜਪਾ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ, ਜਦ ਕਿ ਇਸ ਧੱਕੇਸ਼ਾਹੀ ਖਿਲਾਫ ਭਾਜਪਾ ਦੇ ਭਾਈਵਾਲ ਅਕਾਲੀਆਂ ਦੀ ਚੁੱਪੀ ਵੀ ਉਨਾਂ ਦੇ ਕੇਂਦਰ ਵਿਚ ਇਕ ਵਜੀਰੀ ਦੇ ਲਾਲਚ ਨੂੰ ਪ੍ਰਗਟ ਕਰਦੀ ਹੈ।
ਪਿੰਡ ਧਰਮਕੋਟ ਰੰਧਾਵਾ ਵਿਚ ਬੋਲਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪਿੱਛਲੇ 5 ਸਾਲ ਵਿਚ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਬਹੁਤ ਪਿੱਛੇ ਚਲਿਆ ਗਿਆ ਹੈ ਅਤੇ ਇਸ ਸਰਕਾਰ ਨੇ ਨਾ ਗਰੀਬ ਦਾ ਕੁਝ ਸੰਵਾਰਿਆਂ ਤੇ ਨਾ ਹੀ ਕਿਸਾਨ ਦਾ ਕੋਈ ਭਲਾ ਕੀਤਾ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਾਰਾ ਜੋਰ ਕੁਝ ਚੁੰਣੀਦਾਂ ਸਾਹੂਕਾਰਾਂ ਦੇ ਹਿੱਤ ਪੂਰਨ ਵਿਚ ਲੱਗਿਆ ਰਿਹਾ ਜਦ ਕਿ ਵਪਾਰੀਆਂ ਦੀ ਪਾਰਟੀ ਕਹਾਉਣ ਵਾਲੇ ਭਾਜਪਾਈਆਂ ਨੇ ਦੋਸ਼ਪੂਰਨ ਜੀਐਸਟੀ ਲਾਗੂ ਕਰਕੇ ਛੋਟੇ ਵਪਾਰੀਆਂ ਦਾ ਕੰਮ ਵੀ ਪੁਰੀ ਤਰਾਂ ਨਾਲ ਚੌਪਟ ਕਰਕੇ ਰੱਖ ਦਿੱਤਾ ਹੈ।
ਪੰਜਾਬ ਦੀ ਪਿੱਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਨੂੰ ਪੰਜਾਬ ਦਾ ਬੁਰਾ ਦੌਰ ਦੱਸਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਦੌਰਾਨ ਰਾਜ ਵਿਚੋਂ ਇੰਡਸਟਰੀ ਚਲੀ ਗਹੀ, ਕਿਸਾਨੀ ਤਬਾਹ ਹੋ ਗਈ ਅਤੇ ਨੋਜਵਾਨੀ ਨੂੰ ਨਸ਼ਿਆ ਨੇ ਖਾ ਲਿਆ ਅਤੇ ਅਖੌਤੀ ਪੰਥਕ ਸਰਕਾਰ ਦੇ ਰਾਜ ਵਿਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਅਤੇ ਨਾਮ ਜਪ ਰਹੀਆਂ ਸਾਂਤਮਈ ਸੰਗਤਾਂ ਤੇ ਗੋਲੀਬਾਰੀ ਹੋਈ। ਉਨਾਂ ਨੇ ਕਿਹਾ ਜੇਕਰ ਸਾਬਕਾ ਮੁੱਖ ਮੰਤਰੀ ਨੂੰ ਸੱਚਮੁੱਚ ਆਪਣੇ ਕਾਰਜਕਾਲ ਵਿਚ ਕੀਤੀਆਂ ਗਲਤੀ ਦਾ ਅਹਿਸਾਸ ਹੁੰਦਾ ਤਾਂ ਬਹੁਤ ਪਹਿਲਾਂ ਮਾਫੀ ਮੰਗ ਲੈਂਦੇ ਹੁਣ ਉਹ ਚੋਣਾਂ ਕਰਕੇ ਮਾਫੀ ਦੀ ਗੱਲਾਂ ਕਰਦੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਅਸੀਂ ਜੋ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਹਨ ਅਤੇ ਕਰਾਂਗੇ ਵੀ। ਉਨਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਜਿੱਥੇ 2 ਲੱਖ ਤੱਕ ਦੇ ਕਰਜੇ ਮਾਫ ਕੀਤੇ ਹਨ ਉਥੇ ਹੀ ਖੇਤ ਮਜਦੂਰਾਂ ਦੇ 50 ਹਜਾਰ ਤੱਕ ਦੇ ਕਰਜੇ ਮਾਫ ਕੀਤੇ ਹਨ। ਇਸ ਤੋਂ ਬਿਨਾਂ ਹਲਕੇ ਵਿਚ 3 ਨਵੇਂ ਕਾਲਜ, 2 ਮੈਡਕਲ ਕਾਲਜ, 2 ਖੰਡ ਮਿੱਲਾਂ ਦੀ ਸਮੱਰਥਾ ਵਾਧਾ, ਪੈਪਸੀ ਦੀ 1200 ਕਰੋੜ ਦੀ ਲਾਗਤ ਨਾਲ ਨਵੀਂ ਫੈਕਟਰੀ ਵਰਗੇ ਕੰਮ ਉਨਾਂ ਨੇ ਪਿੱਛਲੇ ਛੋਟੇ ਜਿਹੇ ਕਾਰਜਕਾਲ ਵਿਚ ਕਰਵਾਏ ਹਨ।
ਇਸ ਮੌਕੇ ਸ੍ਰੀ ਜਾਖੜ ਨੇ ਮੁੜ ਦੁਹਰਾਇਆ ਕਿ ਆਪਣੇ ਵਿਰੋਧੀ ਉਮੀਦਵਾਰ ਨੂੰ ਹਲਕੇ ਦੇ ਮਸਲਿਆਂ ਸਬੰਧੀ ਚਰਚਾ ਦਾ ਸੱਦਾ ਦੇਣਾ ਉਸਤੇ ਨਿੱਜੀ ਹਮਲਾ ਕਰਨਾ ਨਹੀਂ ਹੁੰਦਾ ਹੈ। ਉਨਾਂ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਸਾਂਸਦ ਚਾਹੀਦਾ ਹੈ ਜੋ ਉਨਾਂ ਦੀ ਅਵਾਜ ਬਣ ਸਕੇ ਨਾ ਕਿ ਅਜਿਹਾ ਜੋ ਕਿਸੇ ਹੋਰ ਦੀ ਲਿਖੀ ਹੋਈ ਸਕ੍ਰਿਪਟ ਪੜਦਾ ਹੋਵੇ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੀ ਸੋਚ ਹਮੇਸਾ ਗਰੀਬਾਂ ਨਾਲ ਰਹੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਦੀ ਕੇਂਦਰ ਵਿਚ ਸਰਕਾਰ ਬਣਨ ਤੇ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 6000 ਰੁਪਏ ਦੀ ਆਰਥਿਕ ਮਦਦ ਪਰਿਵਾਰ ਦੀ ਮਹਿਲਾ ਮੁੱਖੀ ਦੇ ਨਾਂਅ ਤੇ ਆਵੇਗੀ। ਉਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਉਨਾਂ ਦੇ ਮਨ ਵਿਚ ਪੰਜਾਬ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਆਪਣੀ ਪਿੱਛਲੀ ਫੇਰੀ ਸਮੇਂ ਪੰਜਾਬ ਨੂੰ ਕੁਝ ਦੇ ਕੇ ਜਾਂਦੇ। ਉਨਾਂ ਭਾਜਪਾ ਉਮੀਦਵਾਰ ਨੂੰ ਸਕਰਿਪਟ ਲਿਖ ਕੇ ਦੇਣ ਵਾਲਿਆਂ ਨੂੰ ਵੀ ਚੁਣੌਤੀ ਦਿੱਤੀ ਕਿ ਉਹ ਇਕ ਸਕਰਿਪਟ ਇਸ ਬਾਰੇ ਵੀ ਲਿਖ ਕੇ ਦੇਣ ਕੇ ਭਾਰਪਾ ਸਰਕਾਰ ਨੇ ਪੰਜਾਬ ਨੂੰ ਕੀ ਦਿੱਤਾ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਰੌਸ਼ਨ ਜੌਸ਼ਫ ਵੀ ਹਾਜਰ ਸਨ।