ਏਪੀ ਸਿੰਘ ਬੈਂਸ ਨੂੰ ਸਨਮਾਨਤ ਕਰਦੇ ਹੋਏ ਪਿੰਡ ਵਾਸੀ ਤੇ ਹੋਰ।
ਲੁਧਿਆਣਾ, 09 ਮਈ 2019: ਪੰਜਾਬ ਡੈਮੋਕ੍ਰਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅਜ ਉਨ•ਾਂ ਦੇ ਬੇਟੇ ਏਪੀ ਸਿੰਘ ਬੈਂਸ ਨੇ ਵਿਧਾਨ ਸਭਾ ਹਲਕਾ ਦਾਖਾ ਦੇ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਭਰਪੂਰ ਸਮਰਥਨ ਦੇਣ ਦਾ ਵਿਸ਼ਵਾਸ਼ ਦੁਆਇਆ।
ਇਸ ਦੌਰਾਨ ਏਪੀ ਸਿੰਘ ਬੈਂਸ ਅਤੇ ਉਨ•ਾਂ ਦੇ ਸਮਰਥਕਾਂ ਨੇ ਮਲਸੀਹਾਂ, ਲੋਦੀਵਾਲ, ਬੰਸੀਪੁਰਾ, ਸਦਰਪੁਰਾ, ਰਸੂਲਪੁਰ ਸਮੇਤ ਹੋਰਨਾਂ ਪਿੰਡਾਂ ਵਿੱਚ ਵੱਖ ਵੱਖ ਮੀਟਿੰਗਾਂ ਕੀਤੀਆਂ ਅਤੇ ਲੋਕ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਏਪੀ ਸਿੰਘ ਬੈਂਸ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ 2002 ਤੋਂ ਜਦੋਂ ਤੋਂ ਰਾਜਨੀਤੀ ਸ਼ੁਰੂ ਕੀਤੀ ਹੈ, ਹਮੇਸ਼ਾਂ ਸਮਾਜ ਸੇਵਾ ਕਰਦੇ ਹੋਏ ਸਾਫ ਸੁਥਰੀ ਰਾਜਨੀਤੀ ਕੀਤੀ ਹੈ ਅਤੇ ਦੂਜੇ ਪਾਸੇ ਰਾਜਨੀਤਕ ਆਗੂਆਂ ਨੇ ਠੱਗੀਆਂ ਮਾਰ ਕੇ, ਝੂਠ ਬੋਲ ਕੇ ਰਾਜਨੀਤੀ ਵਿੱਚ ਅਜਿਹੀ ਗੰਦਗੀ ਪੈਦਾ ਕਰ ਦਿੱਤੀ, ਜਿਸ ਨੂੰ ਸਾਫ ਕਰਨਾ ਪਵੇਗਾ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੀ ਇੱਕ ਅਜਿਹੇ ਆਗੂ ਹਨ, ਜੋ ਰਾਜਨੀਤੀ ਵਿੱਚ ਫੈਲੀ ਗੰਦਗੀ ਨੂੰ ਦੂਰ ਕਰ ਸਕਦੇ ਹਨ। ਉਨ•ਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਸਾਫ ਸੁਥਰੀ ਰਾਜਨੀਤੀ ਦੇਖਣੀ ਚਾਹੁੰਦੇ ਹੋ ਤਾਂ ਇੱਕ ਵਾਰ ਵਿਧਾਇਕ ਬੈਂਸ ਨੂੰ ਲੋਕ ਸਭਾ ਲੁਧਿਆਣਾ ਦੀ ਸੀਟ ਤੇ ਜਿਤਾ ਦਿਓ, ਤੁਹਾਨੂੰ ਕਦੀ ਵੀ ਪਛਤਾਉਣਾ ਨਹੀਂ ਪਵੇਗਾ। ਇਸ ਦੌਰਾਨ ਪਿੰਡ ਵਾਸੀਆਂ ਨੇ ਏਪੀ ਸਿੰਘ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਕੁਲਵਿੰਦਰ ਸਿੰਘ ਚੰਦੀ, ਧੀਰਜ ਸਿੱਧਵਾਂ, ਨਿਰਮਲ ਸਿੰਘ ਭਮਾਲ, ਮੋਹਨ ਸਿੰਘ, ਮਾਸਟਰ ਨਿਰਮਲ ਸਿੰਘ, ਇੰਦੀ, ਜੋਰਾ ਸਿੰਘ, ਜਸਵੰਤ ਸਿੰਘ ਬੰਸੀਪੁਰਾ, ਜਗਦੇਵ ਸਿੰਘ ਗਿੱਦੜਵਿੰਡੀ, ਮਲਕੀਤ ਸਿੰਘ ਬਿਹਾਰੀਪੁਰ, ਹਰਵਿੰਦਰ ਸਿੰਘ ਨਿੱਕਾ, ਸੁਦਰਸ਼ਨ ਚੌਹਾਨ ਤੇ ਹੋਰ ਵੀ ਸ਼ਾਮਲ ਸਨ।