ਲੁਧਿਆਣਾ, 09 ਮਈ 2019: ਆਗਾਮੀ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੀ ਸਹਾਇਤਾ ਨਾਲ ਵੱਡੇ ਪੱਧਰ 'ਤੇ ਯਤਨ ਸ਼ੁਰੂ ਕੀਤੇ ਗਏ ਹਨ। ਦੂਜੇ ਪਾਸੇ ਭਾਰਤੀ ਚੋਣ ਕਮਿਸਨ ਵੱਲੋਂ 'ਪੀ ਡਬਲਿਊ ਡੀ ਐਪ' ਲਾਂਚ ਕੀਤੀ ਗਈ ਹੈ, ਤਾਂ ਜੋ ਦਿਵਿਆਂਗ ਵੋਟਰ ਆਪਣੀ ਰਜਿਸਟਰੇਸ਼ਨ, ਪਤੇ ਵਿੱਚ ਤਬਦੀਲੀ ਅਤੇ ਹੋਰ ਦਸਤਾਵੇਜਾਂ ਵਿੱਚ ਤਬਦੀਲੀ ਆਦਿ ਲਈ ਅਪਲਾਈ ਕਰ ਸਕਣ। ਇਸ ਐਪਲੀਕੇਸ਼ਨ ਰਾਹੀਂ ਵੋਟਰ ਆਪਣਾ ਸੰਪਰਕ ਨੰਬਰ ਦਰਜ ਕਰਕੇ ਲੋੜੀਂਦੀ ਸੇਵਾ ਲਈ ਅਪਲਾਈ ਕਰ ਸਕਦਾ ਹੈ, ਜਿਸ ਨੂੰ ਅੱਗੋਂ ਬੂਥ ਪੱਧਰੀ ਅਫ਼ਸਰ (ਬੀ. ਐÎਲ. ਓ.) ਵੱਲੋਂ ਖੁਦ ਸੰਪਰਕ ਕਰਕੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਸਾਈਕਲਿਸਟ ਸ਼ਾਮਲੀ ਸ਼ਰਮਾ ਨੂੰ ਜ਼ਿਲ•ਾ ਲੁਧਿਆਣਾ ਲਈ ਪਹਿਲਾਂ ਹੀ 'ਆਈਕਨ' ਵਜੋਂ ਨਾਮਜ਼ਦ ਕੀਤਾ ਹੋਇਆ ਹੈ। ਸ਼ਾਮਲੀ ਸ਼ਰਮਾ ਨੇ ਪਿਛੇ ਜਿਹੇ ਦੋਹਾ (ਕਤਰ) ਵਿਖੇ ਹੋਈਆਂ ਸਪੈਸ਼ਲ ਉਲੰਪਿਕ ਖੇਡਾਂ ਵਿੱਚ ਭਾਰਤ ਵੱਲੋਂ ਭਾਗ ਲੈ ਕੇ ਸੋਨ ਤਮਗਾ ਹਾਸਿਲ ਕੀਤਾ ਸੀ।
ਜ਼ਿਲ•ਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਵਿਸ਼ੇਸ਼ ਲੋੜਾਂ ਵਾਲੇ 5708 ਵਿਅਕਤੀ ਵੋਟਰ ਵਜੋਂ ਰਜਿਸਟਰਡ ਹਨ, ਜਿਨ•ਾਂ ਦੀ ਚੋਣ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਅਜਿਹੇ ਵੋਟਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਬੈੱਲਟ ਪੇਪਰ ਤੇ ਵੋਟਰ ਪਰਚੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਅਜਿਹੇ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਵੀ ਤਰ•ਾਂ ਦੀ ਸਮੱਸਿਆ ਪੇਸ਼ ਨਾ ਆਵੇ ਇਸ ਲਈ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ, ਜਿੱਥੇ ਅਜਿਹੇ ਵੋਟਰ ਕਿਸੇ ਵੀ ਤਰ•ਾਂ ਦੀ ਸਹੂਲਤ ਲੈਣ ਲਈ ਅਪਲਾਈ ਕਰ ਸਕਣਗੇ।
ਜ਼ਿਲ•ਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਇਸ ਐਪ ਪਰਸਨਜ਼ ਵਿਦ ਡਿਸਬਏਬਿਲਟੀ ਲਈ ਨਵੀਂ ਰਜਿਸਟ੍ਰੇਸ਼ਨ ਲਈ ਬੇਨਤੀ ਕਰਨ, ਪਤੇ ਵਿੱਚ ਤਬਦੀਲੀ, ਵੇਰਵੇ ਵਿੱਚ ਤਬਦੀਲੀ ਅਤੇ ਆਪਣੇ ਆਪ ਨੂੰ ਪੀ.ਡਬਲਿਊ.ਡੀ ਵਜੋਂ ਮਾਰਕ ਕਰਨ ਦੀਆਂ ਸਹੂਲਤਾਂ ਉਪਲੱਬਧ ਕਰਵਾਉਂਦੀ ਹੈ। ਪੀ.ਡਬਲਿਊ.ਡੀਜ਼ ਨੇ ਸਿਰਫ਼ ਆਪਣੇ ਸੰਪਰਕ ਸਬੰਧੀ ਵੇਰਵੇ ਭਰਨੇ ਹਨ ਅਤੇ ਫਿਰ ਉਨਾਂ ਨੂੰ ਡੋਰਸਟੈੱਪ ਫੈਸਿਲਟੀ ਪ੍ਰਦਾਨ ਕਰਨਾ ਬੂਥ ਲੈਵਲ ਅਫ਼ਸਰ ਦੀ ਜ਼ਿੰਮੇਵਾਰੀ ਹੋਵੇਗੀ। ਵੋਟਿੰਗ ਦੌਰਾਨ ਪੀ.ਡਬਲਿਊ.ਡੀਜ਼ ਵੀਲਚੇਅਰ ਲਈ ਬੇਨਤੀ ਵੀ ਕਰ ਸਕਦੇ ਹਨ।
ਉਨ•ਾਂ ਕਿਹਾ ਕਿ ਲੋਕ ਸਭਾ ਹਲਕਾ ਲੁਧਿਆਣਾ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਵਿੱਚ 58, ਲੁਧਿਆਣਾ (ਦੱਖਣੀ) ਵਿੱਚ 77, ਆਤਮ ਨਗਰ ਵਿੱਚ 160, ਲੁਧਿਆਣਾ (ਕੇਂਦਰੀ) ਵਿੱਚ 90, ਲੁਧਿਆਣਾ (ਪੱਛਮੀ) ਵਿੱਚ 206, ਲੁਧਿਆਣਾ (ਉੱਤਰੀ) ਵਿੱਚ 235, ਗਿੱਲ ਵਿੱਚ 588, ਦਾਖਾ ਵਿੱਚ 223 ਅਤੇ ਜਗਰਾਂਉ ਵਿੱਚ 171 ਵੋਟਰ ਆਪਣੇ ਆਪ ਨੂੰ ਰਜਿਸਟਰਡ ਕਰਵਾ ਚੁੱਕੇ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਨੇ ਅਜਿਹੇ ਵੋਟਰਾਂ ਦਾ ਬੂਥ ਵਾਰ ਵੇਰਵਾ ਇਕੱਤਰ ਕਰ ਲਿਆ ਹੈ, ਜਿਨ•ਾਂ ਦੀ ਹਰ ਤਰ•ਾਂ ਦੀ ਸਹੂਲਤ ਲਈ ਵਲੰਟੀਅਰ ਲਗਾਏ ਜਾਣਗੇ। ਲੋੜਵੰਦਾਂ ਨੂੰ ਵੀਲ• ਚੇਅਰ ਆਦਿ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਪੋਲਿੰਗ ਸਟੇਸ਼ਨਾਂ 'ਤੇ ਰੈਂਪ, ਉਡੀਕ ਸਥਾਨ, ਹੈੱਲਪ ਡੈਸਕ ਅਤੇ ਤੁਰੰਤ ਵੋਟਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਜਿਹੜੇ ਵੋਟਰਾਂ ਦੀ ਅੱਖਾਂ ਦੀ ਨਜ਼ਰ ਨਹੀਂ ਹੈ, ਉਹ ਆਪਣੇ ਨਾਲ ਇਕ ਸਹਾਇਕ ਵੀ ਲਿਆ ਸਕੇਗਾ। ਉਨ•ਾਂ ਅਜਿਹੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ•ਾਂ ਨੂੰ ਵੋਟਰ ਬਣਨ ਲਈ ਜਾਂ ਵੋਟ ਪਾਉਣ ਲਈ ਕਿਸੇ ਵੀ ਤਰ•ਾਂ ਦੀ ਹੋਰ ਸਹਾਇਤਾ ਦੀ ਜ਼ਰੂਰਤ ਹੋਵੇਗੀ, ਉਹ ਵੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਅਗਰਵਾਲ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਕਿ ਹਰੇਕ ਆਮ ਅਤੇ ਖਾਸ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਹੈ। ਪਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਚੋਣਾਂ ਵਿੱਚ ਭਾਗ ਨਹੀਂ ਲੈਂਦੇ ਜਾਂ ਆਪਣੀ ਵੋਟ ਦਾ ਇਸਤੇਮਾਲ ਡਰ, ਭੈਅ ਅਤੇ ਪ੍ਰਭਾਵ ਹੇਠ ਆ ਕੇ ਕਰ ਦਿੰਦੇ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਦੇ ਨਾਲ-ਨਾਲ ਹੋਰਾਂ ਲੋਕਾਂ ਨੂੰ ਵੀ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕਰਨ।