ਚੰਡੀਗੜ੍ਹ, 10 ਮਈ 2019 - ਮੁੱਖ ਚੋਣ ਅਧਿਕਾਰੀ ਪੰਜਾਬ ਸ਼੍ਰੀ ਐਸ.ਕਰੁਨਾ ਰਾਜੂ ਕੋਲ ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਬਾਦਲ ਨੂੰ ਅਯੋਗ ਕਰਾਰ ਦੇ ਕੇ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਇਹ ਸ਼ਿਕਾਇਤ ਹਰਜਿੰਦਰ ਸਿੰਘ ਮਾਝੀ, ਮੁਖੀ ਦਰਬਾਰ-ਏ-ਖਾਲਸਾ ਦੁਆਰਾ ਕੀਤੀ ਗਈ ਹੈ।
ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਹੈ । ਜਿਹਨਾਂ ਦਾ ਜ਼ਿਕਰ ਬਠਿੰਡਾ ਤੋਂ ਪ੍ਰਮੁੱਖ ਖਬਰਾਂ ਵਿੱਚ ਹੋ ਚੁੱਕਾ ਹੈ । ਮਾਝੀ ਨੇ ਉਨ੍ਹਾਂ ਖ਼ਬਰਾਂ ਦੀਆਂ ਕਾਪੀਆਂ ਵੀ ਸਬੂਤ ਦੇ ਤੌਰ 'ਤੇ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਉਕਤ ਗੱਡੀਆਂ ਦੀਆਂ ਫ਼ੋਟੋਆਂ ਵੀ ਪ੍ਰਮੱਖ ਅਖਬਾਰਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰਾਂਸਪੋਰਟ ਵਿੰਗ ਦੇ ਹਵਾਲੇ ਨਾਲ਼ ਛਪ ਚੁੱਕੀਆਂ ਹਨ ।
ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਪ੍ਰਧਾਨ ਹੋਣ ਕਰਕੇ ਚੋਣ ਰੈਲੀਆਂ ਵਿੱਚ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਵੀ ਮੰਗਵਾਇਆ ਜਾਂਦਾ ਹੈ । ਚੋਣ ਰੈਲੀਆਂ ਵਿੱਚ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਅਤੇ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਬਠਿੰਡਾ ਦੀ ਚੋਣ ਰੈਲੀ ਵਿੱਚ ਸਾਹਮਣੇ ਆਈਆਂ ਹਨ । ਉਨ੍ਹਾਂ ਕਿਹਾ ਕਿ ਬਠਿੰਡਾ ਰੈਲੀ ਵਿੱਚ ਦਿੱਲੀ ਕਮੇਟੀ ਦੀਆਂ ਦੋ ਗੱਡੀਆਂ ਦੀ ਵਰਤੋਂ ਕਰਨ ਦੇ ਸਬੂਤ ਸਾਹਮਣੇ ਆਏ ਹਨ।
ਮਾਝੀ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ 'ਤੇ ਸੁਖਬੀਰ ਬਾਦਲ ਦੀ ਧਿਰ ਦਾ ਕਬਜਾ ਹੋਣ ਕਰਕੇ ਉਹ ਸਹਿਜੇ ਹੀ ਇੰਨ੍ਹਾਂ ਧਾਰਮਿਕ ਸਥਨਾਂ ਦੇ ਸਾਧਨਾਂ ਦੀ ਚੋਣਾਂ ਵਿੱਚ ਵਰਤੋਂ ਖੁੱਲ੍ਹ ਕੇ ਕਰਦੇ ਹਨ । ਉਨ੍ਹਾਂ ਮੁੱਖ ਚੋਣ ਅਧਿਕਾਰੀ ਦੇ ਧਿਆਨ 'ਚ ਲਿਆਉਂਦਿਆਂ ਕਿਹਾ ਕਿ ਹੁਣ ਤੱਕ ਕੋਈ ਸਬੂਤ ਸਾਹਮਣੇ ਨਾ ਆਉਣ ਕਰਕੇ ਸ਼ਾਇਦ ਉਨ੍ਹਾਂ ਕੋਲ ਬੇਨਤੀ ਨਾ ਪੁੱਜ ਸਕੀ ਹੋਵੇ । ਉਨ੍ਹਾਂ ਜ਼ਿਕਰ ਕੀਤਾ ਕਿ ਸੁਖਬੀਰ ਬਾਦਲ ਵੱਲੋਂ ਅਜਿਹਾ ਪਹਿਲੀ ਵਾਰ ਨਹੀਂ ਕੀਤਾ ਗਿਆ, ਸਗੋਂ ਅਣਗਿਣਤ ਵਾਰ ਅਜਿਹੀ ਦੁਰਵਰਤੋਂ ਕੀਤੇ ਜਾਣ ਦਾ ਜ਼ਿਕਰ ਹੁੰਦਾ ਹੈ, ਪ੍ਰੰਤੂ ਸਬੂਤ ਸ਼ਾਇਦ ਇਹ ਪੈਦਾ ਹੋਣ ਤੋਂ ਬਚਾਅ ਜਾਂਦੇ ਹਨ ।
ਹਰਜਿੰਦਰ ਸਿੰਘ ਮਾਝੀ ਨੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਦਿਵਾਉਣ ਬਦਲੇ ਜ਼ਬਰਦਸਤੀ ਉਗਰਾਹਿਆ ਗਿਆ ਚੋਣ ਫ਼ੰਡ ਵੀ ਇੱਕ ਵੱਡਾ ਅਪਰਾਧ ਹੈ । ਉਨ੍ਹਾਂ ਕਿਹਾ ਕਿ ਉਕਤ ਵਧੀਕ ਸਕੱਤਰ ਵੱਲੋਂ ਆਪਣੇ ਇਕਬਾਲ ਵਿੱਚ ਸੁਖਬੀਰ ਲਈ ਇਕੱਤਰ ਕੀਤੀ ਜਾਣ ਵਾਲ਼ੀ ਰਾਸ਼ੀ ਦਾ ਜ਼ਿਕਰ ਕਰਦਿਆਂ ਨੌਕਰੀ ਪੱਕੀ ਕਰਵਾਉਣ ਦਾ ਲਾਲਚ ਦੇ ਕੇ 44.95 ਲੱਖ ਰੁਪਏ ਉਗਰਾਹੇ ਗਏ ਹਨ ਤੇ ਉਕਤ ਧਿਰ ਵੱਲੋਂ ਨੌਕਰੀ ਨਾ-ਮਿਲਣ ਕਰਕੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ਼ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵਿਸ਼ੇਸ਼ ਸੁਣਵਾਈ ਨਾ ਕੀਤੀ ਜਾਣੀ ਇਸ ਗੱਲ ਦਾ ਪ੍ਰਮਾਣ ਬਣਦੀ ਹੈ ਕਿ ਉਕਤ ਮੀਤ ਸਕੱਤਰ ਨੂੰ ਪਾਰਟੀ ਪ੍ਰਧਾਨ ਦਾ ਇਸ਼ਾਰਾ ਸੀ ।
ਹਰਜਿੰਦਰ ਸਿੰਘ ਮਾਝੀ ਨੇ ਮੁੱਖ ਚੋਣ ਅਧਿਕਾਰੀ ਕੋਲ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਦਿੱਤੇ ਤੱਥਾਂ ਤੋਂ ਲਘਭਗ ਸਪਸ਼ਟ ਹੋ ਚੁੱਕਾ ਹੈ ਕਿ ਸੁਖਬੀਰ ਬਾਦਲ ਵੱਲੋਂ ਚੋਣਾਂ ਜਿੱਤਣ ਲਈ ਨਜਾਇਜ਼ ਤਰੀਕੇ ਨਾਲ਼ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ । ਜੋ ਚੋਣ ਜਾਬਤੇ ਦੀ ਜ਼ਾਹਿਰਾ ਤੌਰ 'ਤੇ ਉਲੰਘਣਾ ਹੈ । ਮਾਝੀ ਨੇ ਮੰਗ ਕੀਤੀ ਕਿ ਉਕਤ ਉਮੀਦਵਾਰਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਸਾਰੇ ਸਰੋਤਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਨਾਮਜਦਗੀਆਂ ਰੱਦ ਕਰਕੇ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇ।
ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਪੱਤਰ ਸੌਂਪਦੇ ਹੋਏ ਹਰਜਿੰਦਰ ਸਿੰਘ ਮਾਝੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਨੌਕਰੀਆਂ ਨਾ ਮਿਲਣ ਵਾਲੇ ਪੀੜਤ