ਚੋਣ ਪ੍ਰਚਾਰ ਕਰਦੇ ਹੋਏ ਕੌਂਸਲਰ ਹਰਵਿੰਦਰ ਸਿੰਘ ਕਲੇਰ ਤੇ ਹੋਰ।
ਲੁਧਿਆਣਾ, 11 ਮਈ 2019: ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਹੈ ਕਿ ਕਾਂਗਰਸ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ ਅਤੇ ਇਸੇ ਡਰ ਕਾਰਣ ਕਾਂਗਰਸ ਹੋਛੀਆਂ ਹਰਕਤਾਂ ਤੇ ਉਤਰ ਆਈ ਹੈ ਅਤੇ ਲੁਧਿਆਣਾ ਪੁਲਸ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਇਸ਼ਾਰੇ ਤੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਤੇ ਸਟੀਕਰ ਲਗਾਉਣ ਵਾਲੇ ਹਾਸੋਹੀਣੇ ਮਾਮਲੇ ਦਰਜ ਕਰਕੇ ਗ੍ਰਿਫਤਾਰ ਕਰ ਰਹੀ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਹਰਵਿੰਦਰ ਸਿੰਘ ਕਲੇਰ ਅੱਜ ਸ਼ਿਮਲਾਪੁਰੀ ਦੇ ਹਰਕ੍ਰਿਸ਼ਨ ਨਗਰ ਵਿੱਖੇ ਪੀਡੀਏ ਦੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।
ਇਸ ਦੌਰਾਨ ਕਲੇਰ ਨੇ ਕਿਹਾ ਕਿ ਇਹ ਪੂਰਾ ਮਾਮਲਾ ਪਾਰਟੀ ਪ੍ਰਧਾਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਵੋਟਾਂ ਤੋਂ ਬਾਦ 23 ਮਈ ਨੂੰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਜਿੱਤਦੇ ਸਾਰ ਹੀ ਜਿਨ•ਾਂ ਪੁਲਸ ਅਧਿਕਾਰੀਆਂ ਨੇ ਕਾਂਗਰਸ ਦੇ ਇਸ਼ਾਰੇ ਤੇ ਲਿੱਪ ਆਗੂਆਂ ਅਤੇ ਵਰਕਰਾਂ ਖਿਲਾਫ ਪਰਚੇ ਦਰਜ ਕੀਤੇ ਹਨ, ਲਿੱਪ ਉਨ•ਾਂ ਪੁਲਸ ਅਧਿਕਾਰੀਆਂ ਨੂੰ ਵੀ ਕਟਿਹਰੇ ਵਿੱਚ ਖੜਾ ਕਰੇਗੀ ਅਤੇ ਉਨ•ਾਂ ਖਿਲਾਫ ਸੱਚੇ ਮਾਮਲੇ ਦਰਜ ਕਰਵਾਏ ਜਾਣਗੇ। ਉਨ•ਾਂ ਲਿੱਪ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋਕ ਇਨਸਾਫ ਪਾਰਟੀ ਆਪਣੇ ਸਮੂਹ ਵਰਕਰਾਂ ਅਤੇ ਲੁਧਿਆਣਾ ਦੇ ਲੋਕਾਂ ਦੇ ਨਾਲ ਖੜੀ ਹੈ, ਜਿਸ ਕਿਸੇ ਖਿਲਾਫ ਵੀ ਝੂਠਾ ਮਾਮਲਾ ਜਾਂ ਸਟੀਕਰ ਲਗਾਉਣ ਜਾਂ ਪੋਸਟਰ ਲਗਾਉਣ ਵਰਗੇ ਮਾਮਲੇ ਕਾਂਗਰਸ ਵਲੋਂ ਦਰਜ ਕਰਵਾਏ ਜਾਣਗੇ, ਉਹ ਸਾਰੇ ਮਾਮਲੇ ਰੱਦ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਡਰੀ ਹੋਈ ਕਾਂਗਰਸ ਹੁਣ ਹਾਸੋਹੀਣੇ ਪਰਚੇ ਦਰਜ ਕਰਵਾ ਕੇ ਲਿੱਪ ਦੇ ਵਰਕਰਾਂ ਦਾ ਹੌਸਲਾ ਪਸਤ ਕਰਨਾ ਚਾਹੁੰਦੀ ਹੈ ਪਰ ਲਿੱਪ ਦੇ ਵਰਕਰ ਪਹਿਲਾਂ ਨਾਲੋਂ ਵੀ ਚੜਦੀ ਕਲਾ ਵਿੱਚ ਹਨ। ਇਸ ਮੌਕੇ ਤੇ ਉਨ•ਾਂ ਸ਼ਿਮਲਾਪੁਰੀ ਤੇ ਹੋਰਨਾਂ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਤੇਜਵੰਤ ਸਿੰਘ ਸਿੱਧੂ, ਹਰਵਿੰਦਰ ਸਿੰਘ ਨਿੱਕਾ, ਲਖਬੀਰ ਸਿੰਘ ਸੰਧੂ, ਜੋਰਾ ਸਿੰਘ, ਰਮੇਸ਼ ਸਮਰਾਟ, ਚੰਨਣ ਸਿੰਘ ਪ੍ਰਧਾਨ, ਮਲਕੀਤ ਸਿੰਘ ਮੀਤਾ, ਦਲਜੀਤ ਸਿੰਘ ਸੋਨੀ, ਹਰਜੀਤ ਸਿੰਘ ਸੋਈ, ਜੱਗਾ ਜੰਡੂ, ਹਰਦੀਪ ਸਿੰਘ ਦੀਪੂ, ਮਨਜੀਤ ਕੌਰ ਸਰੋਏ, ਹਰਬੰਸ ਕੌਰ ਤੇ ਹੋਰ ਸ਼ਾਮਲ ਸਨ।