ਪਿੰਡ ਭੇਡਵਾਲ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਮਦਨ ਲਾਲ ਜਲਾਲਪੁਰ।
ਘਨੌਰ 12 ਮਈ 2019 (ਕੁਲਵੰਤ ਸਿੰਘ ਬੱਬੂ) : ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਅੱਜ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਲਈ ਵੋਟਾਂ ਮੰਗੀਆਂ ਗਈਆਂ। ਪਿੰਡ ਭੇਡਵਾਲ, ਸਲੇਮਪੁਰ ਸੇਖਾਂ, ਖੇੜੀ ਗੰਡਿਆਂ, ਬਠੌਣੀਆਂ, ਘੱਗਰ ਸਰਾਏ, ਸਲੇਮਪੁਰ ਜੱਟਾਂ ਸਮੇਤ ਹੋਰਨਾਂ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਆਗੂਆਂ ਵਲੋਂ ਸਿਰਫ਼ ਤੇ ਸਿਰਫ਼ ਵਿਕਾਸ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਜਦੋਂ ਕਿ ਵਿਰੋਧੀ ਪਾਰਟੀਆਂ ਦੇ ਨੇਤਾ ਤੇ ਆਗੂ ਇਕ-ਦੂਜੇ ਖਿਲਾਫ਼ ਬਿਆਨ ਬਾਜ਼ੀ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ ਬਹੁਤ ਸੂਝਵਾਨ ਹਨ ਜੋ ਮਗਰਲੇ ਦੋ ਸਾਲਾਂ ਵਿਚ ਹੋਏ ਵਿਕਾਸ ਦੇ ਕੰਮਾਂ ਤੇ ਮੋਹਰ ਲਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਿਵਾਉਗੇ।ਉਨ੍ਹਾਂ ਇਹ ਵੀ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿੰਨਾ ਵਿਕਾਸ ਘਨੌਰ ਦਾ ਉਨ੍ਹਾਂ ਨੇ ਸਿਰਫ਼ ਦੋ ਸਾਲਾਂ ਵਿਚ ਕਰਵਾਇਆ ਹੈ ਓਨਾ ਅੱਜ ਤੱਕ ਕਦੇ ਵੀ ਨਹੀਂ ਹੋਇਆ। ਇਸ ਲਈ ਉਨ੍ਹਾਂ ਨੂੰ ਪੱਕਾ ਵਿਸਵਾਸ਼ ਹੈ ਕਿ ਹਲਕਾ ਘਨੌਰ ਦੇ ਵੋਟਰ ਪਰਨੀਤ ਕੌਰ ਨੂੰ ਵੱਡੀ ਲੀਡ ਨਾਲ ਜਿੱਤਾ ਕੇ ਲੋਕ ਸਭਾ ਵਿਚ ਭੇਜਣਗੇ। ਇਸ ਮੌਕੇ ਜਿ਼ਲ੍ਹਾ ਪਰਿਸ਼ਦ ਮੈਂਬਰ ਧਰਮਪਾਲ ਤੁਰ, ਅੱਛਰ ਸਿੰਘ ਭੇਡਵਾਲ ਸਰਪੰਚ, ਐਨ.ਪੀ. ਪੱਬਰੀ ਸਰਪੰਚ, ਜਗਰੂਪ ਸਿੰਘ ਹੈਪੀ ਸੇਹਰਾ ਸਰਪੰਚ, ਸ਼ੀਸ਼ਪਾਲ ਬਠੌਣੀਆਂ ਸਰਪੰਚ, ਗੋਲਡੀ ਸਲੇਮਪੁਰ ਮੈਂਬਰ ਬਲਾਕ ਸੰਮਤੀ, ਗੋਬਿੰਦ ਸਿੰਘ, ਹਰਮੇਲ ਸਿੰਘ ਪ੍ਰਧਾਨ, ਹਰਵਿੰਦਰ ਖੋਖਰ ਸਰਪੰਚ, ਦਿਲਵਾਗ ਸਿੰਘ ਨੌਗਾਵਾਂ, ਦਲਜੀਤ ਕੌਰ ਸਰਪੰਚ ਸਲੇਮਪੁਰ, ਹੁਸਿ਼ਆਰ ਸਿੰਘ, ਕੁਲਬੀਰ ਕੌਰ ਪ੍ਰਧਾਨ, ਬਲਜੀਤ ਕੌਰ, ਮਹਿੰਦਰ ਸਿੰਘ, ਬਚਿੱਤਰ ਸਿੰਘ, ਜੀਵਨ ਸਿੰਘ, ਕਰਨੈਲ ਸਿੰਘ, ਜਾਗਰ ਸਿੰਘ ਸਮੇਤ ਹੋਰ ਵੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।