ਗਿੱਲ ਪਿੰਡ ਵਿੱਖੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਪਿੰਡ ਵਾਸੀ।
ਲੁਧਿਆਣਾ, 12 ਮਈ 2019: ਪੰਜਾਬ ਡੈਮੋਕ੍ਰੇਕਿਟ ਅਲਾਇੰਸ ਦੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਗਿੱਲ ਦੇ ਪਿੰਡਾਂ ਗਿੱਲ, ਠੱਕਰਵਾਲ, ਝਾਂਡੇ ਅਤੇ ਹੋਰਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਾਰੇ ਪਿੰਡ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਜਿਤਾਉਣ ਦਾ ਭਰੋਸਾ ਦੁਆਇਆ।
ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹਰ ਪਿੰਡ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ ਨਾਲ ਲੋਕਾਂ ਦੇ ਕੰਮਾਂ ਲਈ ਹਰ ਪਿੰਡ ਵਿੱਚ ਸੇਵਾ ਕੇਂਦਰ ਖੋਲੇ ਜਾਣਗੇ, ਤਾਂ ਜੋ ਸ਼ਹਿਰ ਜਾ ਕੇ ਪਰੇਸ਼ਾਨ ਹੋ ਰਹੇ ਲੋਕਾਂ ਦਾ ਕੰਮ ਉਨ•ਾਂ ਦੇ ਪਿੰਡ ਵਿੱਚ ਹੀ ਹੋ ਸਕੇ। ਇਸ ਦੌਰਾਨ ਗੁਰਟੇਕ ਸਿੰਘ ਸਿੱਧੂ ਸੂਬਾ ਮੀਤ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਾਰੇ ਪਿੰਡਾਂ ਵਿੱਚੋਂ ਵਿਧਾਇਕ ਬੈਂਸ ਨੂੰ ਬਜੁਰਗਾਂ, ਨੌਜਵਾਨਾਂ ਸਮੇਤ ਇਲਾਕੇ ਦੀਆਂ ਮਹਿਲਾਵਾਂ ਵਲੋਂ ਮਿਲ ਰਹੇ ਸਹਿਯੋਗ ਨਾਲ ਹਰ ਪਾਸੇ ਬੈਂਸ ਬੈਂਸ ਹੋਈ ਪਈ ਹੈ ਅਤੇ ਵਿਧਾਇਕ ਬੈਂਸ ਲੁਧਿਆਣਾ ਲੋਕ ਸਭਾ ਸੀਟ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਸੁਖਵਿੰਦਰ ਸੁਖਾ, ਆਤਮਾ ਸਿੰਘ, ਸਰਬਜੀਤ ਗੋਰਾ, ਮੁਖਤਿਆਰ ਸਿੰਘ ਗਰੇਵਾਲ, ਜਸਵੰਤ ਸਿੰਘ ਥਰੀਕੇ, ਇੰਦਰਜੀਤ ਸਿੰਘ ਥਰੀਕੇ, ਜਗਤਾਰ ਸਿੰਘ ਫੌਜੀ, ਅਰਜਿੰਦਰ ਸਿੰਘ ਪੰਚ, ਸੁਰਿੰਦਰ ਸਿੰਘ ਬਸਪਾ ਾਗੂ, ਚਰਨਜੀਤ ਕਾਮਰੇਡ, ਬਲਦੀਪ ਸਿੰਘ ਪੰਜਾਬ ਏਕਤਾ ਪਾਰਟੀ, ਹਨੀ ਸਿੰਘ, ਹਰਦੇਵ ਸਿੰਘ ਬੀਲਾ, ਜਗਦੇਵ ਸਿੰਘ, ਹਰਵਿੰਦਰ ਸਿੰਘ ਨਿੱਕਾ, ਸੁਦਰਸ਼ਨ ਚੌਹਾਨ ਤੇ ਹੋਰ ਸ਼ਾਮਲ ਸਨ।