ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਨਮਾਨਤ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ।
ਲੁਧਿਆਣਾ, 12 ਮਈ 2019: ਲੁਧਿਆਣਾ ਦੇ ਹਰ ਇਲਾਕੇ ਵਿੱਚ ਚੱਲ ਰਹੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਚੱਲ ਰਹੀ ਹਵਾ ਅੱਜ ਉਸ ਵੇਲੇ ਹੋਰ ਬੁਲੰਦੀਆਂ ਸਰ ਕਰ ਗਈ ਜਦੋਂ ਉੱਘੇ ਸਮਾਜ ਸੇਵਕ ਅਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਈਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਅਤੇ ਮਾਣ ਨਾਲ ਕਿਹਾ ਕਿ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਜੋ ਖੂਨਦਾਨ ਕੈਂਪ ਲਗਾ ਕੇ ਇਨਸਾਨੀ ਜਿੰਦਗੀਆਂ ਨੂੰ ਬਚਾਉਣ ਵਰਗੀ ਮਹਾਨ ਸੇਵਾ ਕੀਤੀ ਜਾ ਰਹੀ ਹੈ, ਉਸ ਵਰਗੀ ਸੇਵਾ ਦਾ ਕੋਈ ਮੁੱਲ ਨਹੀਂ ਹੈ ਅਤੇ ਲੋਕ ਇਨਸਾਫ ਪਾਰਟੀ ਅਜਿਹੇ ਸਮਾਜ ਸੇਵਕ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਇਸ ਦੌਰਾਨ ਪੀਏਸੀ ਮੈਂਬਰ ਜਤਿੰਦਰ ਪਾਲ ਸਿੰਘ ਸਲੂਜਾ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਪਹਿਲਾਂ ਹੀ ਬੁਲੰਦੀਆਂ ਤੇ ਹੈ ਅਤੇ ਜੱਥੇਦਾਰ ਨਿਮਾਣਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਬੁਲੰਦੀਆਂ ਸਰ ਕਰੇਗੀ ਅਤੇ ਪੀਡੀਏ ਦੇ ਉਮੀਦਵਾਰ ਵਿਧਾਇਕ ਬੈਂਸ ਕਰੀਬ 1 ਲੱਖ ਤੋਂ ਉੱਪਰ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਪੰਜਾਬ ਵਿੱਚ 23 ਮਈ ਨੂੰ ਨਵਾਂ ਇਤਿਹਾਸ ਲਿਖਿਆ ਜਾਵੇਗਾ। ਇਸ ਦੌਰਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਉਹਨਾਂ ਦੀ ਟੀਮ ਲੁਧਿਆਣਾ ਹੀ ਨਹੀਂ ਸਗੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚ ਖੂਨਦਾਨ ਕੈਂਪ ਲਗਾ ਕੇ ਅਣਮੋਲ ਜਿੰਦਗੀਆਂ ਬਚਾਉਣ ਦਾ ਕੰਮ ਕਰਦੀ ਹੈ ਅਤੇ ਵਿਧਾਇਕ ਬੈਂਸ ਭਰਾ ਅਨੇਕਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਕੇ ਅਜਿਹੀ ਸਮਾਜ ਸੇਵਾ ਕਰ ਰਹੇ ਹਨ, ਜੋ ਸੂਬੇ ਦੇ ਬਾਕੀ 115 ਵਿਧਾਇਕਾਂ ਵਲੋਂ ਕਰਨਾ ਤਾਂ ਦੂਰ ਦੀ ਗੱਲ ਉਹ ਕਦੀ ਸੋਚ ਵੀ ਨਹੀਂ ਸਕਦੇ ਅਤੇ ਬੈਂਸ ਭਰਾਵਾਂ ਦੇ ਇਸ ਕਾਰਜ ਕਰਕੇ ਹੀ ਉਹਨ•ਾਂ ਪਾਰਟੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਤੇ ਜਤਿੰਦਰ ਪਾਲ ਸਿੰਘ ਸਲੂਜਾ, ਪਰਵਿੰਦਰ ਸਿੰਘ ਬੱਤਰਾ ਐਡਵੋਕੇਟ, ਗਿਆਨ ਚੰਦ ਸ਼ਰਮਾ, ਜਗਪ੍ਰੀਤ ਸਿੰਘ ਕਾਕਾ, ਹਰਕਮਲ ਸਿੰਘ ਸਲੂਜਾ, ਹਰਮਨ ਸਿੰਘ, ਦਮਨਦੀਪ ਸਿੰਘ ਸਲੂਜਾ, ਨਰਿੰਦਰ ਸਿੰਘ ਚੌਹਾਨ, ਸੁਦਰਸ਼ਨ ਚੌਹਾਨ, ਹਰਵਿੰਦਰ ਸਿੰਘ ਨਿੱਕਾ ਤੇ ਹੋਰ ਸ਼ਾਮਲ ਸਨ।