ਚੰਡੀਗੜ੍ਹ, 12 ਮਈ 2019: ਸਵ. ਜੈ ਰਾਮ ਜੋਸ਼ੀ ਵੱਲੋਂ ਸਥਾਪਿਤ 'ਮਜ਼ਦੂਰ ਸੈਨਾ' ਨੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਉਮੀਦਵਾਰ ਕਿਰਨ ਖੇਰ ਨੂੰ ਜੇਤੂ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਮਜ਼ਦੂਰ ਸੈਨਾ ਦੇ ਹਜ਼ਾਰਾਂ ਵਰਕਰਾਂ ਨੇ ਅੱਜ ਚੇਅਰਮੈਨ ਸੌਰਭ ਜੋਸ਼ੀ ਦੀ ਅਗਵਾਈ ਹੇਠ ਇਕ ਸਮਰਥਨ ਪੱਤਰ ਸੈਕਟਰ 33 ਦੇ ਕਮਲਮ ਵਿਚ ਕਿਰਨ ਖੇਰ ਨੂੰ ਸੌਂਪਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਬਨਣ ਵਾਲੀ ਸਰਕਾਰ ਵਿਚ ਕਿਰਨ ਖੇਰ ਨੂੰ ਸਾਂਸਦ ਬਣਾ ਕੇ ਦਮ ਲੇਵੇਗੀ।
ਇਸ ਮੌਕੇ ਚੰਡੀਗੜ੍ਹ ਭਾਜਪਾ ਦਫ਼ਤਰ ਵਿਚ ਚੰਡੀਗੜ੍ਹ ਸੂਬਾ ਪ੍ਰਧਾਨ ਸੰਜ’ੇ ਟੰਡਨ, ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ ਅਤੇ ਅਜੈ ਜਾਮਵਾਲ ਵਿਸ਼ੇਸ ਤੌਰ 'ਤੇ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਜਦੂਰ ਸੈਨਾ ਦੇ ਪ੍ਰਧਾਨ ਮੇਘਰਾਜ ਵਰਮਾ ਨੇ ਦੱਸਿਆ ਕਿ ਸਾਨੂੰ ਇਹ ਦੱਸਣ ਦਾ ਮਾਣ ਹਾਸਿਲ ਕਰਦੇ ਹਾਂ ਕਿ ਮਰਹੂਮ ਜੈਰਾਮ ਜੋਸ਼ੀ ਜੀ ਦੀ ਪ੍ਰੇਰਣਾ ਸੱਦਕਾ ਸਾਲ 1994 ਵਿਚ ਮਜ਼ਦੂਰ ਸੈਨਾ ਦਾ ਗਠਨ ਹੋਇਆ ਸੀ। ਹੁਣ ਸਾਡੇ ਨੌਜਵਾਨ ਜੈਰਾਮ ਜੋਸ਼ੀ ਜੀ ਦੀ ਪ੍ਰੇਰਣਾ ਦੇ ਚੱਲਦੇ ਸਾਲ 1994 ਵਿਚ ਮਜਦੂਰ ਸੈਨਾ ਦਾ ਗਠਨ ਹੋਇਆ ਸੀ। ਹੁਣ ਸਾਡੇ ਨੌਜਵਾਨ ਚੇਅਰਮਨ ਸੌਰਭ ਜੋਸ਼ੀ ਦੀ ਅਗਵਾਈ ਵਿਚ ਇਹ ਸੈਨਾ ਵੱਖ ਵੱਖ ਕਾਲੋਨੀਆਂ ਵਿਚ ਬਿਜਲੀ ਪਾਣੀ ਵਰਗੀਆਂ ਸਹੁਲਤਾਂ ਦਾ ਹੱਲ ਕਰਵਾਉਣ ਲਈ ਯਤਨਸ਼ੀਲ ਰਹਿੰਦੇ ਹਨ। ਇਸ ਤੋਂ ਇਲਾਵਾ ਨਸ਼ਾ ਮੁਕਤੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਇਹ ਬੀਤੇ 25 ਸਾਲ ਤੋਂ ਗਰੀਬ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਯਤਨਸ਼ੀਲ ਹਨ। ਇਸਦੇ ਨਾਲ 15 ਹਜ਼ਾਰ ਗਰੀਬ ਪਰਿਵਾਰ ਜੁੜ ਚੁੱਕੇ ਹਨ।
ਇਸ ਮੌਕੇ ਸੌਰਭ ਜੋਸ਼ੀ ਨੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਾਂ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜ ਸਾਲ ਦੀ ਕਾਰਜਸ਼ੈਲੀ ਅਤੇ ਕਿਰਣ ਖੇਰ ਵੱਲੋਂ ਚੰਡੀਗੜ੍ਹ ਲੋਕ ਸਭਾ ਖੇਤਰ ਦੇ ਲਈ ਕਰਵਾਏ ਗਏ ਬੇਮਿਸਾਲ ਕਾਰਜਾਂ ਨੂੰ ਦੇਖਦਿਆਂ ਅਸੀਂ ਕਿਰਨ ਖੇਰ ਜੀ ਨੂੰ ਜੇਤੂ ਬਨਾਉਣ ਦਾ ਟੀਚਾ ਤੈਅ ਕੀਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਜਦੂਰ ਸੈਨਾ ਪੂਰਨ ਰੂਪ ਵਿਚ ਇਕਜੁਟ ਹੋ ਕੇ ਕਿਰਨ ਖੇਰ ਦੀ ਜਿੱਤ ਨੂੰ ਯਕੀਨੀ ਬਨਾਉਣ ਦੇ ਲਈ ਪ੍ਰਤਿਬੱਧ ਹਨ। ਇਸ ਮੌਕੇ ਕਿਰਨ ਖੇਰ ਨੇ ਮਜ਼ਦੂਰ ਸੈਨਾ ਨੂੰ ਭਰੋਸਾ ਦਿਵਾਇਆ ਕਿ ਮਜਦੂਰ ਸੈਨਾ ਵੱਲੋਂ ਜਨਤਕ ਤੌਰ 'ਤੇ ਕੀਤੀ ਜਾਂਦੀ ਸੇਵਾਵਾਂ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕਲੀਰਾਮ, ਕਿਸ਼ਨ ਚੰਦ ਮੰਡਿਆਲ, ਪਰਸ਼ੂਰਾਮ, ਓਮ ਪ੍ਰਕਾਸ਼ ਸ਼ਰਮਾ, ਜਨਰਲ ਸਕੱਤਰ ਜੋਰਾਵਰ ਸਿੰਘ, ਮਦਨ ਮੰਡਲ, ਰਾਮ ਸ਼ੁਕਲਾ, ਮੀਤ ਪ੍ਰਧਾਨ ਬਰਸਾਵਨ ਚੌਧਰੀ, ਰਾਮ ਸੁੰਦਰ, ਰਜਨੀਸ਼ ਕੁਮਾਰ ਭਾਰਦਵਾਜ ਅਤੇ ਅਸ਼ੋਕ ਕੁਮਾਰ, ਜੁਆਇੰਟ ਸੈਕਟਰੀ ਸੁਰਜੀਤ ਸਿੰਘ ਫੌਜੀ, ਮਹਾਸਰਯ ਚੌਹਾਨ, ਹੰਸਰਾਜ, ਸੰਤੋਸ਼ ਕੁਮਾਰ, ਪ੍ਰੈਸ ਸਕੱਤਰ ਜਗਰੋਸ਼ਨ, ਬ੍ਰਿਜਪਾਲ ਸੂਦ ਅਤੇ ਸੋਮਨਾਥ, ਆਫਿਸ ਸਕੱਤਰ ਚਰਣ ਸਿੰਘ, ਰਮੇਸ਼ ਯਾਦਵ, ਉਦੇ ਰਾਜ ਸਿੰਘ ਅਤੇ ਕਾਰਜਕਾਰਣੀ ਮੈਂਬਰ ਸੰਦੀਪ ਕੁਮਾਰ, ਮੁਹਮੰਦ ਮੋਇÀਦੀਨ ਦੀਨ, ਅਮਰਜੀਤ ਸਿੰਘ, ਲਾਲ ਸਿੰਘ, ਨਿਰਮਲ ਕਾਂਗੜਾ, ਮਨੋਜ ਕੁਮਾਰ ਮਿਸ਼ਰਾ, ਬ੍ਰਿਕਮ ਰਾਣਾ, ਕੁਲਦੀਪ ਸਿੰੰਘ, ਸੁਖਵਿੰਦਰ ਸਿੰਘ, ਰਾਜ ਨਾਰਾਇਣ ਆਦਿ ਵਿਸ਼ੇਸ ਤੌਰ 'ਤੇ ਮੌਜੂਦ ਸਨ।