← ਪਿਛੇ ਪਰਤੋ
ਲੁਧਿਆਣਾ, 12 ਮਈ 2019: ਕਾਂਗਰਸ ਉਮੀਦਵਾਰ ਐਮ.ਪੀ. ਰਵਨੀਤ ਸਿੰਘ ਬਿੱਟੂ ਦੇ ਹੱਕ 'ਚ ਚੋਣ ਮੁਹਿੰਮ ਤਹਿਤ ਸਾਬਕਾ ਮੰਤਰੀ ਰਾਕੇਸ਼ ਪਾਂਡੇ ਵਲੋਂ ਅੱਜ ਲੁਧਿਆਣਾ ਉਤਰੀ ਹਲਕੇ ਦੇ....ਵਿਖੇ ਆਯੋਜਿਤ ਚੋਣ ਰੈਲੀ 'ਚ ਉਮੜੇ ਭਾਰੀ ਇਕੱਠ ਨੇ ਦਰਸਾ ਦਿੱਤਾ ਕਿ ਇਸ ਰਵਾਇਤੀ ਕਾਂਗਰਸੀ ਹਲਕੇ ਦੇ ਵੋਟਰ ਸ. ਬਿੱਟੂ ਨੂੰ ਦੋਬਾਰਾ ਵੱਡੀ ਲੀਡ ਨਾਲ ਜਿਤਾਉਣਗੇ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਂਡੇ ਨੇ ਮੋਦੀ ਨੇ ਨੋਟਬੰਦੀ ਅਤੇ ਜੀਐਸਟੀ ਵਰਗੀਆਂ ਲੋਕ-ਵਿਰੋਧੀ ਨੀਤੀਆਂ ਲਾਗੂ ਕਰਕੇ ਗਰੀਬ ਵਰਗ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਅਤੇ ਵਪਾਰ ਨੂੰ ਤਬਾਹ ਕਰ ਦਿੱਤਾ । ਉਨਾਂ ਕਿਹਾ ਕਿ ਗੁੱਸਾਏ ਹੋਏ ਲੋਕ ਮੋਦੀ ਦੇ ਜਾਲਮ ਸ਼ਾਸ਼ਨ ਤੋਂ ਛੁਟਕਾਰਾ ਪਾਉਣ ਅਤੇ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਮਤਦਾਨ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ। ਉਨਾਂ ਦਾਅਵਾ ਕੀਤਾ ਕਿ ਇਸ ਰਵਾਇਤੀ ਕਾਂਗਰਸ ਹਲਕੇ ਦੇ ਸਾਰੇ ਵੋਟਰ ਇਸ ਵਾਰ ਫਿਰ ਕਾਂਗਰਸ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਰੈਲੀ ਦੇ ਭਰਵੇਂ ਇਕੱਠ ਤੋਂ ਉਤਸਾਹਿਤ ਸ. ਬਿੱਟੂ ਨੇ ਜੋਰ ਦੇ ਕੇ ਕਿਹਾ ਕਿ ਕੇਂਦਰ ਵਿੱਚ ਅਗਲੀ ਸਰਕਾਰ ਯੂਪੀਏ ਦੀ ਬਣੇਗੀ। ਭਾਜਪਾ-ਅਕਾਲੀ ਗਠਜੋੜ ਆਪਣੇ ਸੌੜੇ ਸਿਆਸੀ ਲਾਭ ਲਈ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਕਈ ਹੋਰ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਕਰਨ ਵਾਲੇ ਜੇਲ 'ਚ ਬੰਦ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਦਾ ਸਮਰਥਨ ਲੈਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਸਦਭਾਵਨਾ ਵਾਲੇ ਮਾਹੌਲ ਵਿੱਚ ਕੁੱੜਤਣ ਆਵੇਗੀ। ਉਨਾਂ ਭਾਜਪਾ-ਅਕਾਲੀ ਗਠਜੋੜ ਨੂੰ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਜਜ਼ਬਾਤਾਂ ਦੀ ਕਦਰ ਕਰਦਿਆਂ ਅਜਿਹੀ ਘਿਨਾਉਣੀ ਮੋਦੀ ਵੱਲੋਂ ਅੱਗ ਨਾਲ ਖੇਡਣ ਤੋਂ ਬਾਜ ਆਵੇ। ਸ. ਬਿੱਟੂ ਨੇ ਚੋਣਾਂ ਦੌਰਾਨ ਵੋਟਾਂ ਹਾਸਿਲ ਕਰਨ ਲਈ ਫੌਜ ਦੇ ਬਹਾਦਰੀ ਵਾਲੇ ਕਾਰਨਾਮਿਆਂ ਦਾ ਸਿਆਸੀਕਰਨ ਕਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਨੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਭੁਲਾ ਦਿੱਤਾ ਹੈ। ਉਨਾਂ ਦਾਅਵਾ ਕੀਤਾ ਕਿ ਦੇਸ਼ ਭਰ ਵਿੱਚ, ਖਾਸ ਕਰਕੇ ਪੰਜਾਬ 'ਚ ਮੋਦੀ ਵਿਰੋਧੀ ਜੌਰਦਾਰ ਲਹਿਰ ਚੱਲ ਰਹੀ ਹੈ ਅਤੇ ਹੁਣ ਲੋਕ ਵਿਰੋਧੀ ਮੋਦੀ ਸਰਕਾਰ ਦੇ ਦਿਨ ਲੱਦ ਗਏ ਹਨ। ਸ. ਬਿੱਟੂ ਨੇ ਅੱਗੇ ਕਿਹਾ ਕਿ ਸ. ਬੇਅੰਤ ਸਿੰਘ ਅਤੇ ਸ਼੍ਰੀ ਜੋਗਿੰਦਰ ਪਾਲ ਪਾਂਡੇ ਨੇ ਪੰਜਾਬ 'ਚ ਸ਼ਾਂਤੀ ਬਹਾਲ ਕਰਨ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਵੀ ਪੰਜਾਬ ਦੇ ਅਮਨ ਸ਼ਾਂਤੀ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਸ. ਬਿੱਟੂ ਨੇ ਦਾਅਵਾ ਕੀਤਾ ਕਿ ਕਾਂਗਰਸ ਰੈਲੀਆਂ ਨੂੰ ਲੋਕਾਂ ਦੇ ਮਿਲ ਰਹੇ ਭਾਰੀ ਸਮਰਥਨ ਤੋਂ ਵਿਰਧੀ ਉਮੀਦਵਾਰ ਬੋਖਲਾਏ ਹਨ। ਉਨਾਂ ਕਿਹਾ ਕਿ ਯੂਪੀਏ ਸਰਕਾਰ ਬਣਨ ਮਗਰੋਂ ਗੁੰਝਲਦਾਰ ਜੀਐਸਟੀ ਨੂੰ ਤਿੰਨ ਸਾਲ ਲਈ ਖਤਮ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਕੋ ਸਲੈਬ 'ਚ ਸਰਲ ਜੀਐਸਟੀ ਲਾਗੂ ਕੀਤਾ ਜਾਵੇਗਾ ਤਾਂ ਜੋ ਵਪਾਰ ਅਤੇ ਉਦਯੋਗ ਨੂੰ ਮੁੜ ਪਟੜੀ 'ਤੇ ਲਿਆਂਦਾ ਜਾ ਸਕੇ। ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਬਾਰੇ ਉਨਾਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਬਾਦਲ ਦਾ ਸਲਾਹਕਾਰ ਹੁੰਦਿਆਂ ਲੋਕ ਮਸਲਿਆਂ ਅਤੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਅੱਤਵਾਦੀ ਰਾਜੋਆਣਾ ਦਾ ਸਮਰਥਨ ਸਵੀਕਾਰ ਕਰਨ ਨਾਲ ਸਾਬਿਤ ਹੋ ਗਿਆ ਹੈ ਕਿ ਉਨਾਂ ਨੂੰ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀਆਂ ਭਾਵਨਾਵਾਂ ਦੀ ਕੋਈ ਪ੍ਰਵਾਹ ਨਹੀਂ। ਉਨਾਂ ਕਿਹਾ ਕਿ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਬਦਨਾਮ ਬਲੈਕਮੇਲਰ ਹੈ ਜਿਸਨੇ ਸਟਿੰਗ ਅਪਰੇਸ਼ਨਾਂ ਅਤੇ ਨਾਜਾਇਜ਼ ਢੰਗਾਂ ਨਾਲ ਭਾਰੀ ਦੌਲਤ ਇਕੱਠੀ ਕੀਤੀ। ਬੈਂਸ ਭਰਾਵਾਂ ਨੇ ਆਪਣੇ ਚੋਣ ਹਲਕਿਆਂ ਨੂੰ ਕੁੜੇ ਦੇ ਢੇਰਾਂ ਵਿੱਚ ਬਦਲ ਕੇ ਲੋਕਾਂ ਨੂੰ ਮਾਰੂ ਬਿਮਾਰੀਆਂ ਦਾ ਸਿਕਾਰ ਬਣਾ ਦਿੱਤਾ। ਉਨਾਂ ਜੋਰ ਦੇ ਕੇ ਕਿਹਾ ਕਿ ਲੁਧਿਆਣਾ ਦੇ ਦੇਸ਼ ਭਗਤ ਵੋਟਰ ਵਿਰੋਧੀ ਉਮੀਦਵਾਰਾਂ ਨੂੰ ਵੋਟਾਂ ਵਾਲੇ ਦਿਨ ਉਨਾਂ ਦੀ ਅਸਲੀਅਤ ਵਿਖਾ ਦੇਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾਂ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਾਂਗਰਸ ਦੇ ਹੱਕ 'ਚ ਵੋਟਾਂ ਪਾਉਣ। ਇਸ ਮੌਕੇ ਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਕੋਟਲੀ ਅਤੇ ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਹਾਜਰ ਸਨ।
Total Responses : 265