ਹਰਿਆਣਾ 'ਚ ਲੋਕ ਸਭਾ ਚੋਣ, 2019 ਵਿਚ 69.17 ਫ਼ੀਸਦੀ ਵੋਟਿੰਗ
ਚੰਡੀਗੜ੍ਹ•, 12 ਮਈ , 2019 - ਹਰਿਆਣਾ ਦੇ ਮੁੱਖ ਚੋਣ ਅਫਸਰ ਰਾਜੀਵ ਰੰਜਨ ਨੇ ਦੱਸਿਆ ਕਿ ਪੂਰੇ ਸੂਬੇ ਵਿਚ ਚੋਣ ਪ੍ਰਕ੍ਰਿਆ ਸ਼ਾਂਤੀਪੂਰਨ ਰਹੀ ਹੈ ਅਤੇ ਹਰਿਆਣਾ ਵਿਚ ਲੋਕ ਸਭਾ ਚੋਣ, 2019 ਵਿਚ 69.17 ਫ਼ੀਸਦੀ ਵੋਟਿੰਗ ਹੋਈ.
ਉਨ ਦੱਸਿਆ ਕਿ ਸਿਰਸਾ ਸੰਸਦੀ ਹਲਕੇ ਵਿਚ ਸਭ ਤੋਂ ਵੱਧ 73.48 ਫ਼ੀਸਦੀ ਅਤੇ ਫ਼ਰੀਦਾਬਾਦ ਵਿਚ 63.78 ਫ਼ੀਸਦੀ ਵੋਟਿੰਗ ਹੋਈ|
ਇਸ ਤੋਂ ਇਲਾਵਾ, ਅੰਬਾਲਾ ਵਿਚ 70.84ਫ਼ੀਸਦੀ, ਹਿਸਾਰ ਵਿਚ 71.17 ਫ਼ੀਸਦੀ, ਸੋਨੀਪਤ ਵਿਚ 69.08 ਫ਼ੀਸਦੀ, ਰੋਹਤਕ ਵਿਚ 69.36 ਫ਼ੀਸਦੀ, ਭਿਵਾਨੀ-ਮਹੇਂਦਰਗੜ• ਵਿਚ 69.88 ਫ਼ੀਸਦੀ, ਕੁਰੂਕਸ਼ੇਤਰ ਵਿਚ72.20 ਫ਼ੀਸਦੀ ਅਤੇ ਗੁਰੂ ਗਰਾਮ ਵਿਚ 68.45 ਫ਼ੀਸਦੀ ਵੋਟਿੰਗ ਹੋਈ|
ਹਰਿਆਣਾ ਵਿਚ ਸ਼ੁਰੂਆਤੀ ਦੌਰ ਵਿਚ 8.3 ਫ਼ੀਸਦੀ ਵੋਟਿੰਗ ਹੋਈ| ਸ਼ੁਰੂ ਵਿਚ ਜਿੱਥੇ ਵੀ ਈਵੀਐਮ ਦੀ ਤਕਨੀਕੀ ਖ਼ਰਾਬੀ ਆਈ, ਉੱਥੇ ਉਸ ਨੂੰ ਤੁਰੰਤ ਬਦਲ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਵੋਟਿੰਗ ਪ੍ਰਕ੍ਰਿਆ ਸਹੀ ਢੰਗ ਨਾਲ ਖ਼ਤਮ ਹੋਈ| ਸਵੇਰੇ 11:00 ਵਜੇ ਤਕ 22.4 ਫ਼ੀਸਦੀ ਵੋਟਿੰਗ ਹੋਈ ਅਤੇ ਦੁਪਹਿਰ 1 ਵਜੇ ਤਕ ਕੁਲ 38.63 ਫ਼ੀਸਦੀ ਵੋਟਿੰਗ ਹੋਈ| ਬਾਅਦ ਦੁਪਹਿਰ 3:00 ਵਜੇ ਤਕ ਲਗਭਗ 51.48 ਫ਼ੀਸਦੀ ਵੋਟਿੰਗ ਹੋਈ| ਸ਼ਾਮ 5:00 ਵਜੇ ਤਕ ਕੁਲ 62.03 ਫ਼ੀਸਦੀ ਵੋਟਿੰਗ ਹੋਈ|
ਵੋਟਿੰਗ ਪ੍ਰਕ੍ਰਿਆ ਸ਼ਾਮ 6:00 ਵਜੇ ਤਕ ਚਲਦੀ ਰਹੀ ਅਤੇ ਜੋ ਵੋਟਰ ਸ਼ਾਮ 6:00 ਵਜੇ ਪਹਿਲਾ ਲਾਇਨ ਵਿਚ ਲਗ ਗਿਆ ਉਸ ਦਾ ਵੋਟ ਪਾਇਆ ਗਿਆ|