ਮਨਪ੍ਰੀਤ ਬਾਦਲ ਨੇ ਪ੍ਰਿਯੰਕਾਂ ਗਾਂਧੀ ਦੀ ਰੈਲੀ ਸਬੰਧੀ ਵਰਕਰਾਂ ਨਾਲ ਕੀਤੀ ਬੈਠਕ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਬਰਾੜ
ਬਠਿੰਡਾ, 13 ਮਈ 2019
ਅੱਜ ਬਠਿੰਡਾ ਸ਼ਹਿਰ ਦੇ ਪੁਖਰਾਜ ਕਾਲੋਨੀ, ਕੋਠੇ ਅਮਰਪੁਰਾ, ਪ੍ਰਤਾਪ ਨਗਰ, ਅਮਰਪੁਰਾ ਬਸਤੀ, ਅਜੀਤ ਰੋਡ, ਬੀਬੀ ਵਾਲਾ ਰੋਡ, ਸਿਵਲ ਲਾਈਨਜ ਕੱਲਬ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਿਤ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਠਿੰਡਾ ਦਾ ਵਿਕਾਸ ਮੇਰਾ ਮੁੱਖ ਏਜੰਡਾ ਹੈ ਅਤੇ ਇਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਨੇ ਭਰੋਸਾ ਦਿਵਾਇਆ ਕਿ 2017 ਦੇ ਦੌਰਾਨ ਸ਼ਹਿਰ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਦੋ ਸਾਲ ਹੋ ਚੱਲੇ ਹਨ ਅਤੇ ਬਹੁਤ ਸਾਰੇ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਅਤੇ ਹਾਲੇ ਵੀ ਤਿੰਨ ਸਾਲ ਬਾਕੀ ਹਨ, ਬਹੁਤ ਕੁਝ ਕੀਤਾ ਜਾਵੇਗਾ।
ਮਨਪ੍ਰੀਤ ਬਾਦਲ ਨੇ ਅੱਜ ਸ੍ਰੀਮਤੀ ਪ੍ਰਿਯੰਕਾਂ ਗਾਂਧੀ ਦੀ ਕੱਲ੍ਹ ਦੀ ਬਠਿੰਡਾ ਸ਼ਹਿਰ ਦੇ ਫੇਰੀ ਸਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵਰਕਰਾਂ ਦੀਆਂ ਡਿਉਟੀਆਂ ਲਾਇਆਂ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਬਠਿੰਡਾ ਸ਼ਹਿਰੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਵੱਧ ਤੋਂ ਵੱਧ ਪਾਰਟੀ ਵਰਕਰ ਤੇ ਲੋਕ ਪ੍ਰਿਯਕਾਂ ਗਾਂਧੀ ਦੇ ਵਿਚਾਰ ਸੁਣਨ ਲਈ ਪਹੁੰਚਨ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਿਯੰਕਾਂ ਗਾਂਧੀ ਦੀ ਇਹ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਵਿਚ ਪਹਿਲੀ ਰੈਲੀ ਹੈ ਅਤੇ ਪੰਜਾਬ ਦੇ ਲੋਕ ਉਨ੍ਹਾਂ ਦੇ ਵਿਚਾਰ ਸੁਣਨ ਲਈ ਉਤਾਵਲੇ ਹਨ ਤੇ ਇਹ ਰੈਲੀ ਇਕ ਵਿਸ਼ਾਲ ਰੈਲੀ ਹੋਵੇਗੀ।
ਵੀਨੂ ਬਾਦਲ ਵਲੋਂ ਵੀ ਮੁਹੱਲਾ ਮੀਟਿੰਗਾਂ ਦਾ ਸਿਲਸਿਲਾ ਤੇਜ਼
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਤਨੀ ਵੀਨੂੰ ਬਾਦਲ ਅੱਜ ਬਠਿੰਡੀ ਸ਼ਹਿਰੀ ਦੇ ਕਈ ਮੁੱਹਲਿਆਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜ੍ਹਿਗ ਲਈ ਨੂਕੜ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਅੱਜ ਬਠਿੰਡਾ ਸ਼ਹਿਰ ਦੇ ਵਿਸ਼ਾਲ ਨਗਰ, ਪੁਖਰਾਜ ਕਾਲੋਨੀ, ਬੱਲਾ ਰਾਮ ਨਗਰ, ਹਜੂਰਾ ਕਪੂਰਾ ਕਾਲੋਨੀ, ਦੀਪ ਸਿੰਘ ਨਗਰ, ਮਤੀ ਦਾਸ ਨਗਰ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾਂ ਗਾਂਧੀ ਜੀ ਅੱਜ 14 ਮਈ ਨੂੰ ਬਠਿੰਡਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਰੈਲੀ ਵਿਚ ਹਾਜਰੀ ਲਗਾਉਣ ਅਤੇ ਪ੍ਰਿਯੰਕਾਂ ਗਾਂਧੀ ਦੇ ਵਿਚਾਰ ਸੁਣਨ।
ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰ ਰਹੇ ਹਨ ਇਸ ਲਈ ਉਨ੍ਹਾਂ ਨੇ ਸ਼ਹਿਰ ਲਈ 350 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆ। ਇਨ੍ਹਾਂ ਮੁੱਹਲਿਆਂ ਅਤੇ ਵਾਰਡਾਂ ਵਿੱਚ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਅੱਗੇ ਰੱਖਿਆ।
ਉਨ੍ਹਾਂ ਮੀਟਿੰਗਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣ ਜਿਸ ਨਾਲ ਬਠਿੰਡੇ ਦਾ ਹੋਰ ਵਿਕਾਸ ਹੋਵੇਗਾ ਅਤੇ ਕੇਂਦਰ ਸਰਕਾਰ ਕਾਂਗਰਸ ਦੀ ਸਰਕਾਰ ਬਣੇਗੀ। ਪਿਛਲੀ ਅਕਾਲੀ ਬੀਜੇਪੀ ਸਰਕਾਰ ਦੀ ਕਾਰੋਗੁਜਾਰੀ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਸਰਕਾਰ ਵਿਤਕਰੇ ਬਾਜੀ ਅਤੇ ਲੁਟ ਦੀ ਰਾਜਨੀਤੀ ਕਰਦੇ ਸਨ, ਜਿਸ ਨਾਲ ਪੰਜਾਬ ਤੇ ਲੋਕਾਂ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ। ਪਰ ਇਸ ਦੇ ਉਲਟ ਮੌਕੇ ਦੀ ਕਾਂਗਰਸ ਸਰਕਾਰ ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰ ਰਹੀ ਹੈ।
ਇਸ ਮੌਕੇ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਜੈਜੀਤ ਸਿੰਘ ਜੌਹਲ, ਪਵਨ ਮਾਨੀ, ਕੇਕੇ ਅਗਰਵਾਲ, ਡਾ. ਗੁਰਬਖਸ ਸਿੰਘ, ਮੋਹਨ ਲਾਲ ਝੂਬਾ, ਅਸ਼ੋਕ ਪ੍ਰਧਾਨ, ਰਾਜਨ ਗਰਗ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ, ਸੰਦੀਪ ਬਾਗਲਾ, ਜਿੰਮੀ ਬਰਾੜ, ਮਾਸਟਰ ਹਰਮੰਦਰ ਸਿੰਘ,ਸੰਜੈ ਕਪੂਰ, ਪਰਕਾਸ਼ ਚੰਦ, ਨੱਥੂ ਰਾਮ, ਸੁਰੇਸ਼ ਗਰੋਵਰ, ਹਰਵਿੰਦਰ ਲੱਡੂ, ਦਰਸ਼ਨ ਘੁੱਦਾ, ਬੇਅੰਤ ਸਿੰਘ, ਸੁਖਦੇਵ ਸੁੱਖਾ, ਜਸਵੀਰ ਕੌਰ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ ਅਤੇ ਹੋਰ ਕਾਂਗਰਸੀ ਆਗੂ ਹਾਜਰ ਸਨ