ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਤ ਕਰਦੇ ਹੋਏ ਇਲਾਕਾ ਵਾਸੀ।
ਲੁਧਿਆਣਾ, 14 ਮਈ 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਬੇੜੀ ਤਾਂ ਅੱਧ ਵਿਚਕਾਰ ਹੀ ਡੁੱਬ ਚੁੱਕੀ ਹੈ ਅਤੇ ਕਾਂਗਰਸ ਪਾਰਟੀ ਵੀ ਆਪਣੇ ਅੰਤਿਮ ਸਾਹਾਂ ਤੇ ਚੱਲ ਰਹੀ ਹੈ ਅਤੇ 23 ਮਈ ਨੂੰ ਕਾਂਗਰਸ ਦਾ ਵੀ ਭੋਗ ਪੈ ਜਾਵੇਗਾ। ਵਿਧਾਇਕ ਬੈਂਸ ਅੱਜ ਕਿਦਵਾਈ ਨਗਰ ਵਿੱਖੇ ਚੋਣ ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਣ ਅਕਾਲੀ ਦਲ ਤੋਂ ਲੋਕਾਂ ਦਾ ਪਹਿਲਾਂ ਹੀ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਗੁੱਸੇ ਵਿੱਚ ਹਨ, ਜਦੋਂ ਕਿ ਕਾਂਗਰਸ ਪਾਰਟੀ ਵੀ ਲੋਕਾਂ ਨਾਲ ਵਾਅਦੇ ਕਰਕੇ ਕੋਈ ਵੀ ਵਾਅਦਾ ਪੂਰਾ ਨਾ ਕਰ ਸਕੀ। ਉਨ•ਾਂ ਕਿਹਾ ਕਿ ਉਹ ਚੋਣ ਮੈਦਾਨ ਵਿੱਚ ਆਏ ਹਨ ਪਰ ਕਿਸੇ ਨਾਲ ਵੀ ਕੋਈ ਵਾਅਦਾ ਨਹੀਂ ਕਰਦੇ ਪਰ ਇਨ•ਾਂ ਜਰੂਰ ਹੈ ਕਿ ਤੁਹਾਡੇ ਵਲੋਂ ਪਾਈ ਗਈ ਇੱਕ ਇੱਕ ਵੋਟ ਦਾ ਇਮਾਨਦਾਰੀ ਨਾਲ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗਾ ਅਤੇ ਲੋਕ ਉਨ•ਾਂ ਦਾ ਸਾਥ ਦੇਣ ਤਾਂ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਜੀ ਤੋੜ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਇਲਾਵਾ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਤੇ ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਮਨਜੀਤ ਸਿੰਘ, ਗੋਲਡੀ ਅਰਨੇਜਾ, ਰਾਜੀਵ ਮੌਰਿਆ, ਮਹਿੰਦਰ ਪਾਲ ਸਿੰਘ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ ਗਿੱਲ, ਅਮਿਤ ਕਪੂਰ, ਜਤਿੰਦਰ ਪੰਧੇਰ, ਹਰਵਿੰਦਰ ਸਿੰਘ ਕਲੇਰ, ਲਖਬੀਰ ਸਿੰਘ ਸੰਧੂ, ਰਾਜਿੰਦਰ ਸ਼ਰਮਾ, ਜਯੋਤੀ ਵਰਮਾ, ਗੁਰਨੀਤ ਪਾਲ ਸਿੰਘ ਪਾਹਵਾ, ਜਗਜੀਤ ਸਿੰਘ ਸੋਨਿਕ, ਸੁਮਿਤ ਯਾਦਵ, ਬਲਬੀਰ ਕੌਰ, ਹਰਦੀਪ ਕੌਰ ਗਿੱਲ, ਮਨਪ੍ਰੀਤ ਕੌਰ, ਜਗਮੀਤ ਕੌਰ, ਅਮਿਤ ਕੁਮਾਰ ਭਵਾਨੀ, ਸਤਨਾਮ ਸਿੰਘ, ਲਖਬੀਰ ਸਿੰਘ ਲਾਡੀ ਤੇ ਹੋਰ ਸ਼ਾਮਲ ਸਨ।