ਲੁਧਿਆਣਾ, 14 ਮਈ 2019: ਅੱਜ ਵਿਜੀਲੈਂਸ ਬਿਊਰੋ, ਆਰਥਿਕ ਅਪਰਾਧ ਸ਼ਾਖਾ, ਪੰਜਾਬ ਲੁਧਿਆਣਾ ਵੱਲੋਂ ਉਪ ਕਪਤਾਨ ਪੁਲਿਸ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਗਾ ਕੇ ਅਮਰਦੀਪ ਸਿੰਘ ਨੰਦਾ ਈ.ਟੀ.ਓ, ਜੀ.ਐਸ.ਟੀ ਲੁਧਿਆਣਾ ਨੂੰ 50,000/- ਰੁਪਏ ਰਿਸ਼ਵਤ ਲੈਂਦੇ ਹੋÂੈ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਵਿਰਕ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਪੁਲਿਸ, ਆਰਥਿਕ ਅਪਰਾਧ ਸ਼ਾਖਾ, ਪੰਜਾਬ ਵਿਜੀਲੈਂਸ ਬਿਊਰੋ, ਲੁਧਿਆਣਾ ਨੇ ਦੱਸਿਆ ਕਿ ਉਮੇਸ਼ ਕੁਮਾਰ ਵਾਸੀ ਲੁਧਿਆਣਾ ਧਾਗੇ ਅਤੇ ਕੱਪੜੇ ਦੀ ਟਰੇਡਿੰਗ ਦਾ ਕੰਮ ਕਰਦਾ ਹੈ, ਇਸ ਦੇ ਤਾਇਆ ਅਤੇ ਦਾਦਾ ਉਮੇਸ਼ ਸਪਿੰਨਿੰਗ ਪ੍ਰਾਈਵੇਟ ਲਿਮਟਿਡ ਨਾਮ ਦੀ ਫਰਮ ਦੇ ਡਾਇਰੈਕਟਰ ਹਨ, ਇਸ ਫਰਮ ਦਾ ਕੰਮ ਕਾਜ ਉਮੇਸ਼ ਕੁਮਾਰ ਦੇਖਦਾ ਹੈ। ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਅਮਰਦੀਪ ਸਿੰਘ ਨੰਦਾ ਈ.ਟੀ.ਓ ਨੇ ਇਸ ਫਰਮ ਦਾ ਜੀ.ਐਸ.ਟੀ. ਨੰਬਰ ਕੈਂਸਲ ਕਰ ਦਿੱਤਾ। ਉਮੇਸ਼ ਕੁਮਾਰ ਨੇ ਸਾਰੇ ਕਾਗਜ਼ ਪੱਤਰ ਉਸ ਨੂੰ ਚੈੱਕ ਕਰਵਾਏ, ਪਰ ਈ.ਟੀ.ਓ ਇਸ ਨਾਲ ਸੰਤੁਸ਼ਟ ਨਹੀਂ ਹੋਇਆ। ਉਮੇਸ਼ ਕੁਮਾਰ ਪਾਰਟੀ ਵੱਲੋਂ ਈ.ਟੀ.ਓ ਦੇ ਇਸ ਆਰਡਰ ਖਿਲਾਫ ਜੀ.ਐਸ.ਟੀ. ਡੀ.ਟੀ.ਸੀ. ਪਟਿਆਲਾ ਪਾਸ ਅਪੀਲ ਕੀਤੀ ਗਈ, ਜਿਸ 'ਤੇ ਜ਼ਿਲ•ਾ ਟੈਕਸ਼ੇਸ਼ਨ ਕਮਿਸ਼ਨਰ ਵੱਲੋਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ।
ਉਨ•ਾਂ ਦੱਸਿਆ ਕਿ ਉਮੇਸ਼ ਕੁਮਾਰ ਪਾਰਟੀ ਜਲ ਧਾਰਾ ਕੋਟ ਸਪਿੰਨ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਹੋਰ ਫਰਮ ਬੁੱਢੇਵਾਲ ਨੇੜੇ ਕੁਹਾੜਾ ਚਲਾਉਂਦੀ ਹੈ। ਇਸ ਫਰਮ ਵਿੱਚ ਪਿਛਲੇ ਕੁਝ ਸਮੇਂ ਤੋਂ ਕੋਈ ਮੈਨੂੰਫੈਕਚਰਿੰਗ ਨਹੀਂ ਹੋ ਰਹੀ, ਜਿਸ ਦਾ ਬਹਾਨਾ ਬਣਾ ਕੇ ਅਮਰਦੀਪ ਸਿੰਘ ਨੰਦਾ ਈ.ਟੀ.ਓ ਵੱਲੋਂ ਇਸ ਫਰਮ ਦਾ ਜੀ.ਐਸ.ਟੀ. ਕੈਂਸਲ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ। ਕੁਝ ਦਿਨ ਪਹਿਲਾਂ ਜਦੋਂ ਉਮੇਸ਼ ਕੁਮਾਰ ਇਸ ਨੋਟਿਸ ਸਬੰਧੀ ਈ.ਟੀ.ਓ. ਅਮਰਦੀਪ ਸਿੰਘ ਨੰਦਾ ਨੂੰ ਮਿਲਿਆ ਅਤੇ ਆਪਣੀ ਮੁਸ਼ਕਿਲ ਦਾ ਹੱਲ ਕਰਨ ਲਈ ਉਸ ਨੂੰ ਬੇਨਤੀ ਕੀਤੀ ਤਾਂ ਈ.ਟੀ.ਓ ਨੇ ਉਮੇਸ਼ ਕੁਮਾਰ ਪਾਸੋਂ 50,000/- ਰੁਪਏ ਰਿਸ਼ਵਤ ਦੀ ਮੰਗ ਕੀਤੀ।
ਉਨ•ਾਂ ਕਿਹਾ ਕਿ ਮੁਦਈ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਸੀ ਕਰਾਉਣਾ ਚਾਹੁੰਦਾ, ਜਿਸ ਕਰਕੇ ਉਸ ਨੇ ਦਫਤਰ ਵਿਜੀਲੈਂਸ ਬਿਊਰੋ ਲੁਧਿਆਣਾ ਆ ਕੇ ਇਸ ਸਬੰਧੀ ਆਪਣਾ ਬਿਆਨ ਲਿਖਵਾਇਆ ਮੁਦਈ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਅਮਰਦੀਪ ਸਿੰਘ ਨੰਦਾ ਈ.ਟੀ.ਓ ਵਿਰੁੱਧ ਮੁਕੱਦਮਾ ਨੰਬਰ 8 ਮਿਤੀ 14-05-2019 ਅ/ਧ 7 ਪਰਵੈਂਸ਼ਨ ਆਫ ਕੁਰੱਪਸ਼ਨ ਐਕਟ 1988 ਐਂਡ ਅਮੈਂਡਡ 2018 ਦਰਜ ਰਜਿਸਟਰ ਕੀਤਾ ਗਿਆ ਅਤੇ ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ. ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੀ ਅਗਵਾਈ ਵਿੱਚ ਟਰੈਪ ਲਗਾ ਕੇ ਵਿਜੀਲੈਂਸ ਟੀਮ ਵੱਲੋਂ ਦੋਸ਼ੀ ਅਮਰਦੀਪ ਸਿੰਘ ਨੰਦਾ ਈ.ਟੀ.ਓ. ਨੂੰ ਮੁਦਈ ਉਮੇਸ਼ ਕੁਮਾਰ ਪਾਸੋਂ 50,000/- ਰੁਪਏ ਰਿਸ਼ਵਤ ਲੈਂਦੇ ਹੋਏ ਨੂੰ ਉਸ ਦੇ ਦਫਤਰ ਵਿੱਚੋਂ ਸਰਕਾਰੀ ਗਵਾਹ ਸ਼੍ਰੀ ਜਤਿੰਦਰ ਮੋਹਣ ਭੰਡਾਰੀ ਐਸ.ਡੀ.ਓ. ਪੀ.ਐਸ.ਪੀ.ਸੀ.ਐਲ. ਅਤੇ ਪ੍ਰਮਿੰਦਰ ਸਿੰਘ ਜੇਈ ਪੰਜਾਬ ਮੰਡੀ ਬੋਰਡ ਗਿੱਲ ਰੋਡ ਲੁਧਿਆਣਾ ਦੀ ਹਾਜ਼ਰੀ ਵਿੱਚ ਦੋਸ਼ੀ ਦੇ ਦਫਤਰ ਸੇਲ ਟੈਕਸ ਡਵੀਜ਼ਨ -3 ਵਿਚੋਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਰਿਸ਼ਵਤ ਵਾਲੀ 50,000/- ਰੁਪਏ ਦੀ ਰਕਮ ਬਰਾਮਦ ਕੀਤੀ।
ਸ਼੍ਰੀ ਪਰਮਜੀਤ ਸਿੰਘ ਵਿਰਕ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਖਤਮ ਕਰਨ ਲਈ ਖੁੱਲ• ਕੇ ਅੱਗੇ ਆਉਣ ਅਤੇ ਬੇਝਿਜ਼ਕ ਹੋ ਕੇ ਵਿਜੀਲੈਂਸ ਪਾਸ ਸ਼ਿਕਾਇਤ ਦਰਜ ਕਰਵਾਉਣ।