ਪਰਵਿੰਦਰ ਸਿੰਘ ਕੰਧਾਰੀ
- ਆਟੋ ਡਰਾਈਵਰਾਂ ਅਤੇ ਰਿਕਸ਼ਾ ਚਾਲਕਾਂ ਨੇ ਸਵੈ-ਇੱਛਾ ਨਾਲ ਕਰਵਾਇਆ ਟੀਕਾਕਰਨ
ਫਰੀਦਕੋਟ 17 ਅਪ੍ਰੈਲ 2021 - ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਸੰਸਥਾ ਆਰਟ ਆਫ ਲਿਵਿੰਗ ਵੱਲੋਂ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਮੁੱਫਤ ਕੋਰੋਨਾ ਟੀਕਾਕਰਨ ਕੈਂਪ ਸਥਾਨਕ ਬਲੈਸਿੰਗ ਗੈਸਟ ਹਾਊਸ ਗੁਰੂ ਨਾਨਕ ਕਲੌਨੀ ਵਿਖੇ ਲਗਾਇਆ ਗਿਆ।
ਇਸ ਕੈਂਪ ਵਿੱਚ ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ,ਐਸ.ਐਮ.ਓ ਡਾ.ਰਜੀਵ ਭੰਡਾਰੀ,ਐਸ.ਐਮ.ਓ ਡਾ.ਪਰਮਜੀਤ ਬਰਾੜ,ਮਾਸ ਮੀਡੀਆ ਅਫਸਰ ਬੀ.ਈ.ਈ ਡਾ.ਪਭਦੀਪ ਸਿੰਘ ਚਾਵਲਾ,ਡੈਂਟਲ ਮੈਡੀਕਲ ਅਫਸਰ ਸ਼ਮਿੰਦਰ ਕੌਰ,ਨਰਸਿੰਗ ਸਿਸਟਰ ਹਰਪ੍ਰੀਤ ਕੌਰ ਅਤੇ ਮਲਟੀ ਪਰਪਜ਼ ਹੈਲਥ ਵਰਕਰ ਸੁਰਜੀਤ ਸਿੰਘ ਨੇ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਅਤੇ ਕੋਰੋਨਾ ਟੀਕਾਕਰਨ ਕੀਤਾ ਗਿਆ।
ਕੈਂਪ ਵਿੱਚ 120 ਵਿਅਕਤੀਆਂ ਨੇ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਇਆ।ਆਰਟ ਆਫ ਲਿਵਿੰਗ ਸੰਸਥਾ ਦੇ ਕੋਆਰਡੀਨੇਟਰ ਮਨਪ੍ਰੀਤ ਲੂੰਬਾ ਨੇ ਦੱਸਿਆ ਕੇ ਇਸ ਕੈਂਪ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਟੋ ਡਰਾਈਵਰਾਂ,ਰਿਕਸ਼ਾ ਚਾਲਕਾਂ ਅਤੇ ਫਲ-ਫਰੂਟ ਵਿਕ੍ਰੇਤਾਵਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ।
ਇਸ ਮੌਕੇ ਸਤੀਸ਼ ਗਾਂਧੀ,ਸੋਨਲ ਅਰੋੜਾ,ਅਡਵੋਕੇਟ ਮੁਕੇਸ਼ ਗੌੜ,ਅਡਵੋਕੇਟ ਅਸ਼ੋਕ ਗਰਗ,ਰਜਿੰਦਰ ਦਾਸ ਰਿੰਕੂ,ਜਸਬੀਰ ਸਿੰਘ ਜੱਸੀ,ਹਰਮਿੰਦਰ ਮਿੰਦਾ,ਡਾ.ਸੰਜੀਵ ਕਟਾਰੀਆ, ਵਿਸ਼ਾਲ ਗੌੜ, ਸੰਗਤ ਸਿੰਘ,ਸੁਖਪ੍ਰੀਤ ਅਤੇ ਟ੍ਰੈਫਿਕ ਸਿਟੀ ਇੰਚਾਰਜ ਐਸ.ਆਈ ਦਿਲਬਾਗ ਸਿੰਘ ਤੇ ਉਨਾਂ ਦੀ ਟੀਮ ਪੂਰਨ ਸਹਿਯੋਗ ਰਿਹਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਹਿਯੋਗ ਦੇਣ ਵਾਲੇ ਸੱਜਣਾ ਅਤੇ ਸਿਹਤ ਵਿਭਾਗ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਆਰਟ ਆਫ ਲਿਵਿੰਗ ਵੱਲੋਂ ਲਗਾਏ ਕੈਂਪ ਵਿੱਚ ਕੋਰੋਨਾ ਟੀਕਾਕਰਨ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ।