ਕੈਪਟਨ ਸਰਕਾਰ ਦੇ ਕਿਉਂ ਖ਼ਿਲਾਫ਼ ਹੋਈ ਹੋਟਲ ਇੰਡਸਟਰੀ ?
ਲੁਧਿਆਣਾ,25 ਮਾਰਚ,2021: ਲੁਧਿਆਣਾ ਵਿੱਚ ਹੋਟਲ ਅਤੇ ਮੈਰਿਜ ਪੈਲੇਸ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿੱਚ ਸਰਕਾਰ ਦੁਆਰਾ ਦਿੱਤੇ ਗਏ ਨਵੇਂ ਨਿਰਦੇਸ਼ਾਂ ਨੂੰ ਹੋਟਲ ਇੰਡਸਟਰੀ ਬਾਰੇ ਘਾਤਕ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਿੱਥੇ ਹੋਰਨਾਂ ਇੰਡਸਟਰੀ ਨੂੰ 50% ਦੀ ਛੂਟ ਦਿੱਤੀ ਜਾ ਰਹੀ ਹੈ ਉਹਨਾਂ ਦੀ ਇੰਡਸਟਰੀ ਨੂੰ ਵੀ ਛੋਟ ਮਿਲਣੀ ਚਾਹੀਦੀ ਹੈ , ਤਾਂ ਜੋ ਆਪਣਾ ਕਾਰੋਬਾਰ ਜਾਰੀ ਰੱਖ ਸਕਣ ।
ਹੋਟਲ ਮਾਲਕਾਂ ਨੇ ਕਿਹਾ ਕੀ ਸਰਕਾਰ ਦੀ ਨਵੀਂ ਨੀਤੀ ਹੋਟਲ ਇੰਡਸਟਰੀ ਲਈ ਘਾਤਕ ਹੈ । ਉਨ੍ਹਾਂ ਨੇ ਕਿਹਾ ਕਿ ਹੋਟਲ ਕਾਰੋਬਾਰ ਪਹਿਲਾਂ ਹੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਸਰਕਾਰ ਦੇ ਨਵੇਂ ਨਿਰਦੇਸ਼ਾਂ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਪ੍ਰੋਗਰਾਮ ਬੁੱਕ ਕਰਵਾਏ ਸਨ ਉਹਨਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨਵੀਂ ਨੀਤੀ ਨਾਲ ਕਿਤੇ ਨਾ ਕਿਤੇ ਹੋਟਲ ਇੰਡਸਟਰੀ ਬੰਦ ਹੋਣ ਦੀ ਕਗਾਰ ਤੇ ਹੈ ।