ਲੁਧਿਆਣਾ, 18 ਅਪ੍ਰੈਲ 2021 - ਮੇਰੇ ਮਿੱਤਰ ਤੇ ਪੀ ਏ ਯੂ ਵਿਦਿਆਰਥੀ ਡਾ: ਸ ਬ ਪਾਂਧੀ ਤੇ ਮਿੱਤਰ ਪਿਆਰਿਆਂ ਮਿਲ ਕੇ ਕੋਰੋਨਾ ਟੀਕਾਕਰਨ ਲਹਿਰ ਵਿੱਚ ਲੁਧਿਆਣਾ ਸ਼ਹਿਰ ਨੂੰ ਸਰਗਰਮ ਕੀਤਾ ਹੈ। ਇਹ ਮੁਬਾਰਕ ਕਦਮ ਹੈ।
ਮਾਡਲ ਗਰਾਮ ਇਲਾਕੇ ਚ ਇਸ ਕੈਂਪ ‘ਚ ਆਸ਼ੀਰਵਾਦ ਦੇਣ ਤੇ ਸਰਵੇਖਣ ਲਈ ਪੰਜਾਬ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਐਡੀਸ਼ਨਲ ਡਿਪਟੀ ਕਮਿਸ਼ਨਰ ਸੰਜੀਵ ਜੀ ਤੇ ਸਿਵਿਲ ਸਰਜਨ ਲੁਧਿਆਣਾ ਪੁੱਜੇ।
ਮੈਨੂੰ ਵੀ ਹਾਜ਼ਰ ਹੋਣ ਦਾ ਮਾਣ ਦਿੱਤਾ ਗਿਆ। ਸਭ ਤੋਂ ਵੱਧ ਲੋਕਾਂ ਨੂੰ ਇਸੇ ਕੈਂਪ ਚ ਹੀ ਵੈਕਸਿਨ ਲਗਾਈ ਗਈ।
ਮੈਂ ਵੀ ਕੱਲ੍ਹ ਆਪਣੀ ਟੀਕੇ ਦੀ ਦੂਜੀ ਕਿਸ਼ਤ ਲਵਾਉਣੀ ਸੀ ਪਰ ਇਸ ਥਾਂ ਤੇ ਹੋਰ ਬਰਾਂਡ ਦੇ ਟੀਕੇ ਲੱਗਣੇ ਸਨ ਇਸ ਲਈ ਮੈਨੂੰ ਸਿਵਿਲ ਸਰਜਨ ਦਫ਼ਤਰ ਜਾਣਾ ਪਿਆ।
ਮੈਂ ਇਹੀ ਕਹਾਂਗਾ
ਡਰੋ ਨਾ , ਹਿੰਮਤ ਕਰੋ।
ਟੀਕਾ ਜ਼ਰੂਰ ਲੁਆਉ
ਰੋਗ ਨੂੰ ਪਰੇ ਹਟਾਉ।
ਗੁਰਭਜਨ ਗਿੱਲ