ਬਲਵਿੰਦਰ ਸਿੰਘ ਧਾਲੀਵਾਲ
- ਪਹਿਲੀ ਡੋਜ਼ ਲੱਗਣ ਤੋਂ 28 ਦਿਨ ਬਾਅਦ ਲੱਗਦੀ ਹੈ ਦੂਜੀ ਡੋਜ਼
- ਟੀਕਾਕਰਨ ਦੀ ਸੇਵਾਵਾਂ `ਚ 45 ਪ੍ਰਾਈਵੇਟ ਹਸਪਤਾਲ ਵੀ ਹਨ ਸ਼ਾਮਿਲ - ਡਾ. ਬਲਵੰਤ ਸਿੰਘ
ਸੁਲਤਾਨਪੁਰ ਲੋਧੀ 20 ਮਾਰਚ, 2021 ਕੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਇਸ ਤੋਂ ਬਚਾਅ ਸੰਬੰਧੀ ਸਮੂਹ ਗਤੀਵਿਧਿਆਂ ਨੂੰ ਸਿਹਤ ਵਿਭਾਗ ਵਲੋਂ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਹਿਤ ਹੁਣ ਕੋਰੋਨਾ ਟੀਕਾਕਰਨ ਲਈ ਵੀ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ 60 ਸਾਲ ਤੋਂ ਵੱਧ ਉਮਰ ਦੇ ਲੋਕ ਅਤੇ ਸਹਿ ਰੋਗ ਮਰੀਜ਼ ਵੀ ਆਪਣਾ ਟੀਕਾਕਰਨ ਨਜ਼ਦੀਕੀ ਸਿਹਤ ਕੇਂਦਰ ਵਿੱਚ ਕਰਵਾ ਸਕਦੇ ਹਨ। ਸਿਵਲ ਸਰਜਨ ਦਫ਼ਤਰ ਡਾ. ਬਲਵੰਤ ਸਿੰਘ ਵਲੋਂ ਵਿਸ਼ੇਸ਼ ਤੌਰ `ਤੇ ਟੀਕਾਕਰਨ ਸੰਬੰਧੀ ਵਿਭਾਗ `ਤੇ ਟੀਕਾਕਰਨ ਟੀਮਾਂ ਨੂੰ ਵੱਧ ਤੋਂ ਵੱਧ ਟੀਕਾਕਰਨ ਸਬੰਧੀ ਕਰਨ ਲਈ ਹਦਾਇਤਾਂ ਦਿੱਤੀਆਂ ।
ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ `ਚ ਬਲਾਕ ਪੱਧਰ `ਤੇ ਕਮਨਿਊਟੀ ਹੈਂਲਥ ਸੈਟਰ, ਪ੍ਰਾਇਮਰੀ ਹੈਂਲਥ ਸੈਂਟਰ ਅਤੇ ਸਬ-ਡਵੀਜ਼ਨ ਹਸਪਤਾਲ ਇਸ ਦੇ ਨਾਲ ਹੀ ਸ਼ਹਿਰੀ ਖੇਤਰ ਵਿੱਚ ਅਰਬਨ ਕਮਨਿਊਟੀ ਹੈਂਲਥ ਸੈਟਰ, ਅਰਬਨ ਪ੍ਰਾਇਮਰੀ ਹੈਂਲਥ ਸੈਂਟਰ ਅਤੇ ਜ਼ਿਲ੍ਹਾ ਹਸਪਤਾਲ `ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਲੋਕ ਇੱਛਾ ਅਨੁਸਾਰ ਆਪਣਾ ਟੀਕਾਕਰਣ ਨਿੱਜੀ ਹਸਪਤਾਲਾਂ ਤੋਂ 250 ਰੁਪਏ ਵਿੱਚ ਕਰਵਾ ਸਕਦੇ ਹਨ। ਇਸ ਲਈ ਜਲੰਧਰ ਦੇ 45 ਹਸਪਤਾਲ ਕੋਰੋਨਾ ਦਾ ਟੀਕਾਕਰਨ ਕਰ ਰਹੇ ਹਨ। ਜਿਸ ਵਿੱਚ ਪਿੰਮਸ, ਸੈਕਰਟ ਹਾਰਟ, ਐਨ.ਐਚ.ਐਸ, ਸ਼੍ਰੀਮਾਨ, ਕੈਪੀਟਲ, ਐਸ.ਜੀ.ਐਲ, ਸਿੱਕਾ, ਜੇਨਿਸਿਸ, ਸੈਂਟਰਲ ਮੈਟਰਨਿਟੀ, ਪਟੇਲ, ਮੱਕੜ, ਗੋਇਲ ਕਿਡਨੀ ਕੇਅਰ, ਡੀ.ਐਮ.ਸੀ, ਦੋਆਬਾ, ਨਿਊ ਰੂਬੀ, ਆਸਥਾ, ਅੰਕੂਰ ਕਿਡਜ਼, ਥਿੰਦ ਆਈ, ਵੇਦਾਂਤਾ, ਅਕਾਲ ਆਈ, ਸਰਵੋਦਿਆ, ਗਲੋਬਲ, ਘਈ, ਐਮ.ਐਚ, ਸਤਨਾਮ ਸਿੰਘ ਮੈਮੋਰੀਅਲ, ਸਵਿਤਰੀ ਮੈਮੋਰੀਅਲ, ਕੇਅਰ ਮੈਕਸ, ਜੰਮੂ, ਅਲਟੀਸ, ਇੰਡੀਆ ਕਿਡਨੀ, ਰਣਜੀਤ ਹਸਪਤਾਲ, ਜੋਸ਼ੀ, ਅਮਰ, ਅਪੈਕਸ, ਪਸਰੀਚਾ, ਅਰਮਾਨ, ਸਟਾਰ ਸੁਪਰਸਪੈਸ਼ਲਿਟੀ, ਅਗਰਵਾਲ, ਕਮਲ , ਐਚ.ਪੀ. ਔਰਥੋ, ਮਾਨ ਮੈਡੀਸਿਟੀ, ਆਸ਼ੀਰਵਾਦ, ਆਰ.ਐਸ. ਗਾਂਧੀ ਹੈਲਪਿੰਗ ਹੈਂਡ ਹਸਪਤਾਲ ਸ਼ਾਮਲ ਹਨ।
ਟੀਕਾਕਰਨ ਸੰਬੰਧੀ ਦਿੱਤੀ ਅਹਿਮ ਜਾਣਕਾਰੀ - ਡਾ. ਬਲਵੰਤ ਸਿੰਘ
ਸਿਵਲ ਸਰਜਨ ਨੇ ਟੀਕਾਕਰਨ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿ ਰੋਗ 45 ਤੋਂ 59 ਸਾਲ ਉਮਰ ਦੇ ਵਿਅਕਤੀ ਆਪਣੀ ਬਿਮਾਰੀ ਦਾ ਰਿਕਾਰਡ ਨਾਲ ਲਿਆ ਕਿ ਸਿਹਤ ਕੇਂਦਰ ਤੋਂ ਆਪਣਾ ਟੀਕਾਕਰਨ ਕਰਵਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਤਕਨੀਕੀ ਖ਼ਰਾਬੀ ਹੋਣ ਕਰਕੇ 28 ਦਿਨਾਂ ਬਾਅਦ ਦੂਜੀ ਡੋਜ਼ ਸੰਬੰਧੀ ਮੈਸਜ (ਟੀਕਾਕਰਨ ਦਾ ਸਮਾਂ `ਤੇ ਥਾਂ) ਵਿਅਕਤੀ ਦੇ ਫੋਨ `ਤੇ ਨਹੀਂ ਆਉਂਦਾ। ਤਾਂ ਇਸ ਲਈ ਉਨ੍ਹਾਂ ਵਿਅਕਤੀਆਂ ਨੂੰ ਪਹਿਲੀ ਡੋਜ਼ ਤੋਂ 28 ਦਿਨ ਬਾਅਦ ਆਪ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਆਪਣਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੋਰੋਨਾ ਦੇ ਵੱਧ ਰਹੇ ਕਹਿਰ ਤੋਂ ਬਚਣ ਲਈ ਲੋਕਾਂ ਨੂੰ ਘਰੋ ਬਾਹਰ ਜਾਣ ਸਮੇਂ ਮਾਸਕ ਪਾਉਣ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਲਈ ਕਿਹਾ।