← ਪਿਛੇ ਪਰਤੋ
ਐਸ.ਏ.ਐੱਸ. ਨਗਰ, 13 ਮਈ 2020: ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ.) ਨੂੰ ਕੋਰੋਨਾ ਯੋਧਿਆ ਲਈ 50 ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀ.ਪੀ.ਈ.) ਕਿੱਟਾਂ ਦਿੱਤੀਆਂ ਜੋ ਆਪਣੀ ਜਾਨ ਨੂੰ ਜੋਖਮ ਵਿਚ ਪਾ ਰਹੇ ਹਨ ਅਤੇ ਕੋਰੋਨਾਵਾਇਰਸ ਦਾ ਸੰਕਟ ਵਿਚ ਮਨੁੱਖਤਾ ਦੇ ਮਕਸਦ ਲਈ ਸੇਵਾ ਕਰ ਰਹੇ ਹਨ। ਇਸ ਮੌਕੇ ਚੇਅਰਮੈਨ ਨੇ ਕਿਹਾ ਕਿ ਕਿਉਂਕਿ ਕੋਰੋਨਾ ਯੋਧੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਫਰੰਟ ਲਾਈਨ ਵਿਚ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਦੀ ਸਿਹਤ ਦੀ ਰਾਖੀ ਕਰਨਾ ਰਾਜ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਯੂਵਕ ਵਿਕਾਸ ਬੋਰਡ ਰਾਜ ਦੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਜੋ ਕੋਰੋਨਾ ਵਾਇਰਸ ਵਿਰੁੱਧ ਜਾਗਰੂਕਤਾ ਫੈਲਾਉਣ ਵਿਚ ਮੋਹਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਬੋਰਡ ਬਹੁਤ ਜਲਦੀ ਹੀ ਸੂਬੇ ਭਰ ਵਿੱਚ 2000 ਤੋਂ ਵੱਧ ਪੀਪੀਈ ਕਿੱਟਾਂ ਦਾਨ ਕਰੇਗਾ।
Total Responses : 267