← ਪਿਛੇ ਪਰਤੋ
ਚੰਡੀਗੜ੍ਹ 'ਚੋਂ ਕਰਫ਼ਿਊ ਹੋਇਆ ਖ਼ਤਮ ,ਲਾਕ ਡਾਊਨ ਸ਼ੁਰੂ , ਰਾਤ ਨੂੰ ਆਵਾਜਾਈ ਤੇ ਪਾਬੰਦੀ ਦੇ ਹੁਕਮ ਲਾਗੂ ਚੰਡੀਗੜ੍ਹ , 3/4 ਮਈ, 2020 : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੂ ਟੀ ਏਰੀਆ ਵਿਚੋਂ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਲੋਕ ਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ . ਚੰਡੀਗੜ੍ਹ ਦੇ ਡੀ ਸੀ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਕੀਤੇ ਗਏ ਰਸਮ ਆਈ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ 4 ਮਈ ਅੱਧੀ ਰਾਤੀਂ 12 ਵਜੇ ਤੋਂ ਕਰਫ਼ਿਊ ਖ਼ਤਮ ਹੋ ਜਾਵੇਗਾ ਅਤੇ ਕੇਂਦਰ ਵੱਲੋਂ ਜਾਰੀ ਹੁਕਮ ਅਨੁਸਾਰ 17 ਮਈ ਤੱਕ ਲਾਕ ਡਾਊਨ ਜਾਰੀ ਰਹੇਗਾ . ਇਸੇ ਹੀ ਹੁਕਮ ਅਨੁਸਾਰ ਧਾਰਾ 144 ਅਧੀਨ ਸ਼ਾਮੀ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਸਰਗਰਮੀਆਂ ਲਈ ਆਵਾਜਾਈ ਤੇ ਪਾਬੰਦੀ ਲਾ ਦਿੱਤੀ ਗਈ ਹੈ . ਚੇਤੇ ਰਹੇ ਕਿ ਕੱਲ੍ਹ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ 4 ਮਈ ਤੋਂ ਕਰਫਿਊ ਖ਼ਤਮ ਕੀਤਾ ਜਾਵੇਗਾ . ਜ਼ਿਲਾ ਮਜਿਸਟਰੇਟ ਦੇ ਹੁਕਮ ਦੀ ਕਾਪੀ ਪੀ ਡੀ ਐਫ ਦੇ ਰੂਪ ਵਿਚ ਅਟੈਚ ਕੀਤੀ ਹੈ .
Total Responses : 267