ਨਵੀਂ ਦਿੱਲੀ, 18 ਅਪ੍ਰੈਲ 2021 - ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਾਏ ਗਏ ਵੀਕਐਂਡ ਲਾਕਡਾਊਨ ਦਾ ਚੰਡੀਗੜ੍ਹ 'ਚ ਕਾਫੀ ਅਸਰ ਦੇਖਣ ਨੂੰ ਮਲ ਰਿਹਾ ਹੈ। ਲਾਕਡਾਊਨ ਕਾਰਨ ਚੰਡੀਗੜ੍ਹ ਦੀਆਂ ਸੜਕਾਂ, ਮਾਰਕੀਟਾਂ, ਪਾਰਕਾਂ ਅਤੇ ਹੋਰ ਪਬਲਿਕ ਪਲੇਸ ਬਿਲਕੁਲ ਹੀ ਖਾਲੀ ਪਏ ਹਨ ਅਤੇ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਲੋਕ ਆਪਣੇ ਘਰਾਂ 'ਚ ਹੀ ਹਨ।
ਚੰਡੀਗੜ੍ਹ ਵਿੱਚ ਇਹ ਵੀਕਐਂਡ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।