ਦੀਪਕ ਜੈਨ
ਜਗਰਾਓਂ, 5 ਫਰਵਰੀ 2021 - ਵਾਰਡ ਨ.9 ਤੋਂ ਕਾਂਗਰਸੀ ਉਮੀਦਵਾਰ ਵਿਕਰਮ ਜੱਸੀ ਦੇ ਦਫਤਰ ਦਾ ਅੱਜ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਜਿਲਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਅਤੇ ਮਲਕੀਤ ਸਿੰਘ ਦਾਖਾ ਅਤੇ ਕੇ ਕੇ ਬਾਵਾ ਮੌਜੂਦ ਸਨ। ਇਸ ਮੌਕੇ ਸੋਨੀ ਗਾਲਿਬ ਨੇ ਕਿਹਾ ਕਿ ਜੱਸੀ ਇਕ ਯੁਵਾ ਨੇਤਾ ਹੋਣ ਦੇ ਨਾਲ ਨਾਲ ਇਕ ਇਮਾਨਦਾਰ ਅਤੇ ਮੇਹਨਤੀ ਇਨਸਾਨ ਹੈ ਅਤੇ ਓਨਾ ਨੂੰ ਪੂਰੀ ਉਮੀਦ ਹੈ ਕਿ ਵਾਰਡ ਵਾਸੀ ਜੱਸੀ ਨੂੰ ਓਨਾ ਦੀ ਇਮਾਨਦਾਰੀ ਅਤੇ ਮਿਹਨਤ ਸਦਕਾ ਕੌਂਸਲਰ ਬਣਾਉਣਗੇ।
ਇਸ ਮੌਕੇ ਵਿਕਰਮ ਜੱਸੀ ਵਲੋਂ ਇਸ ਮੌਕੇ ਮੌਜੂਦ ਜਿਥੇ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਓਥੇ ਹੀ ਵਾਰਡ ਵਾਸੀਆਂ ਦੇ ਪਿਆਰ ਦਾ ਵੀ ਧਨਵਾਦ ਕੀਤਾ। ਜੱਸੀ ਨੇ ਕਿਹਾ ਕਿ ਓਨਾ ਨੂੰ ਵਾਰਡ ਵਾਸੀਆਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਓਨਾ ਕਿਹਾ ਕਿ ਜੇਕਰ ਓਨਾ ਨੂੰ ਕੌਂਸਲਰ ਬਣਾਇਆ ਜਾਂਦਾ ਹੈ ਤਾਂ ਪੂਰੀ ਲਗਨ ਨਾਲ ਵਾਰਡ ਵਾਸੀਆਂ ਦੀ ਸੇਵਾ ਕਰਨਗੇ ਅਤੇ ਵਾਰਡ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦੇਣਗੇ।