ਮਨਿੰਦਰਜੀਤ ਸਿੱਧੂ
ਜੈਤੋ, 7 ਅਪਰੈਲ, 2021 - ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਵਾਰਡ ਨੰਬਰ 3 ਤੋਂ ਜੇਤੂ ਰਹੇ ਅਕਾਲੀ ਆਗੂ ਨਰਿੰਦਰਪਾਲ ਸਿੰਘ ਰਾਮੇਆਣਾ ਵੱਲੋਂ ਆਪਣੇ ਵਾਰਡ ਦੇ ਲੋਕਾਂ ਅਤੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਮਦਦ ਨਾਲ 9 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਕੋਰੋਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਕੈਂਪ ਗੁਰਦੁਆਰਾ ਗੰਗਸਰ ਸਾਹਿਬ ਦੇ ਪਿਛਲੇ ਗੇਟ ਦੇ ਬਿਲਕੁਲ ਨਜਦੀਕ ਦਸਮੇਸ਼ ਮੈਡੀਕਲ ਸਟੋਰ ਵਿਖੇ ਲਗਾਇਆ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਰਾਮੇਆਣਾ ਨੇ ਕਿਹਾ ਕਿ ਲੋਕ ਨੁਮਾਇੰਦਾ ਹੋਣ ਦੇ ਨਾਤੇ ਮੇਰਾ ਇਹ ਫਰਜ਼ ਹੈ ਕਿ ਆਪਣੇ ਲੋਕਾਂ ਦੀ ਸਿਹਤਯਾਬੀ ਲਈ ਅਤੇ ਇਸ ਮਹਾਂਮਾਰੀ ਤੋਂ ਬਚਾਅ ਲਈ ਅੱਗੇ ਹੋ ਕੇ ਜੋ ਵੀ ਉੱਦਮ ਕਰ ਸਕਾਂ, ਉਹ ਕਰਾਂ।ਇਸ ਕੈਂਪ ਦੀ ਕਾਮਯਾਬੀ ਲਈ ਉਹਨਾਂ ਦਾ ਮਾਸਟਰ ਬਲਜੀਤ ਗਰੋਵਰ, ਡਾ. ਜਸਵਿੰਦਰ ਸਿੰਘ ਸਰਾਂ(ਦਸਮੇਸ਼ ਮੈਡੀਕਲ ਸਟੋਰ), ਸਾਬਕਾ ਨਗਰ ਕੌਂਸਲਰ ਡਾ. ਰਾਕੇਸ਼ ਕੁਮਾਰ, ਪੈਨਸ਼ਨਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਰਿਟਾ. ਸੁਪਰਡੈਂਟ ਗੁਰਦੀਪ ਸਿੰਘ ਰਾਮੇਆਣਾ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ।ਇਸ ਟੀਕਾਕਰਨ ਕੈਂਪ ਐੱਸ.ਐੱਮ.ਓ ਡਾ. ਵਰਿੰਦਰ ਕੁਮਾਰ ਅਤੇ ਉਹਨਾਂ ਦੀ ਟੀਮ ਵੱਲੋਂ ਸਰਕਾਰ ਦੀਆਂ ਗਾਈਡਲਾਈਨਜ਼ ਮੁਤਾਬਿਕ ਲਗਾਇਆ ਜਾਵੇਗਾ।ਕੈਂਪ ਵਿਖੇ ਸ਼ਹਿਰ ਦਾ ਵਸਨੀਕ ਕੋਈ ਵੀ ਵਿਅਕਤੀ ਆਪਣਾ ਆਧਾਰ ਕਾਰਡ ਨਾਲ਼ ਲਿਆ ਕੇ ਮੁਫ਼ਤ ਟੀਕਾਕਰਨ ਲਗਵਾ ਸਕਦੇ ਹਨ।