← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 11 ਫਰਵਰੀ, 2021 - ਤਿਕੋਣੀ ਟੱਕਰ ਵਾਲੇ ਵਾਰਡ ਨੰਬਰ 10 ਵਿੱਚ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਅਜਾਦ ਉਮੀਦਵਾਰ ਦੇ ਚੋਣ ‘ਤੇ ਚੋਣ ਲੜ ਰਹੇ ਕਾਂਗਰਸ ਦੇ ਸੀਨੀਅਰ ਲੀਡਰ, ਉੱਘੇ ਉਦਯੋਗਪਤੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ ਦੇ ਕਰੀਬੀ ਰਿਸ਼ਤੇਦਾਰ ਨੂੰ ਚੋਣ ਕਮਿਸ਼ਨ ਵੱਲੋਂ ‘ਟੈਲੀਫੋਨ’ ਦਾ ਨਿਸ਼ਾਨ ਚੋਣ ਨਿਸ਼ਾਨ ਵਜੋਂ ਪ੍ਰਾਪਤ ਹੋਇਆ ਹੈ।ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅਤੇ ਵੋਟਰਾਂ ਦਾ ਧਿਆਨ ਖਿੱਚਣ ਲਈ ਜੀਤੂ ਬਾਂਸਲ ਨੇ ‘ਟੈਲੀਫੋਨ’ ਵਾਲੇ ਖਿਡਾਉਣੇ ਘਰ ਘਰ ਵੰਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਵੋਟਰਾਂ ਨੂੰ ਟੈਲੀਫੋਨ ਦਾ ਬਟਨ ਦਬਾਉਣ ਦੀ ਅਪੀਲ ਕਰ ਰਹੇ ਹਨ।ਜਿਕਰਯੋਗ ਹੈ ਕਿ ਭਾਵੇਂ ਵਾਰਡ ਨੰਬਰ 10 ਵਿੱਚ ਬਹੁਤ ਉਮੀਦਵਾਰ ਇਸ ਚੋਣ ਦੰਗਲ ਵਿੱਚ ਕੁੁੱਦੇ ਹੋਏ ਹਨ ਪਰ ਜੀਤੂ ਬਾਂਸਲ ਦਾ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਸੱਤਪਾਲ ਡੋਡ ਅਤੇ ਅਜਾਦ ਉਮੀਦਵਾਰ ਦਿਲਬਾਗ ਸ਼ਰਮਾ ਨਾਲ ਮੰਨਿਆ ਜਾ ਰਿਹਾ ਹੈ। ਖੁੰਢਚਰਚਾ ਮੁਤਾਬਿਕ ਜੀਤੂ ਬਾਂਸਲ ਦੀ ਸਥਿਤੀ ਕਾਫੀ ਚੰਗੀ ਹੈ।
Total Responses : 267