ਨਵੀਂ ਦਿੱਲੀ, 7 ਅਪ੍ਰੈਲ 2021 - ਦਿੱਲੀ ਵਿਚ ਹੁਣ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਇਹ ਹੁਕਮ ਦਿੱਲੀ ਹਾਈ ਕੋਰਟ ਦੇ ਵਲੋਂ ਜਾਰੀ ਕੀਤੇ ਗਏ ਹਨ। ਹੁਣ ਇਕੱਲੇ ਡਰਾਈਵਿੰਗ ਕਰਦੇ ਹੋਏ ਵੀ ਮਾਸਕ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ।
ਹਾਈ ਕੋਰਟ ਦਾ ਕਹਿਣਾ ਹੈ ਕਿ ਮਾਸਕ ਇੱਕ 'ਸੁਰੱਖਿਆ ਕਵਚ' ਵਜੋਂ ਕੰਮ ਕਰਦਾ ਹੈ, ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ ।