ਜਗਮੀਤ ਸਿੰਘ
- ਕਾਂਗਰਸ ਸਰਕਾਰ ਬੁਖਲਾਹਟ ਵਿਚ ਆ ਕੇ ਕਰਾ ਰਹੀ ਗੁੰਡਾਗਰਦੀ : ਐਮਐਲ਼ਏ ਬਲਜਿੰਦਰ ਕੌਰ
ਭਿੱਖੀਵਿੰਡ 3 ਫਰਵਰੀ 2021 - ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਤੇ ਅਕਾਲੀ ਉਮੀਦਵਾਰਾਂ ਵੱਲੋਂ ਮੰਗਲਵਾਰ ਕਾਗਜ ਦਾਖਲ ਕਰਾਉਣ ਵੇਲੇ ਦੋਹਾਂ ਧਿਰਾਂ ਵਿਚਕਾਰ ਗੋਲੀਆਂ ਚੱਲਣ ਤੇ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਲੋਕਾਂ ਵੱਲੋਂ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀਆਂ ਫਾਈਲਾਂ ਪਾੜ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਬੀਤੀ ਰਾਤ ਭਿੱਖੀਵਿੰਡ ਚੌਕ ਵਿਖੇ ਧਰਨਾ ਦਿੱਤੇ ਜਾਣ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਸਮੇਤ ਆਗੂਆਂ ਵੱਲੋਂ ਪਾਰਟੀ ਹਾਈਕਮਾਨ ਨੂੰ ਸੂਚਨਾ ਦਿੱਤੇ ਜਾਣ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ, ਸੂਬਾ
ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ ਤੋਂ ਬਾਅਦ ਅੱਜ ਨਗਰ ਪੰਚਾਇਤ ਭਿੱਖੀਵਿੰਡ ਦਫਤਰ ਵਿਖੇ ਬਾਅਦ ਦੁਪਹਿਰ ਪਹੁੰਚੇਂ ਆਪ ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਬਲਦੇਵ ਸਿੰਘ ਜੈਤੋ, ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਸੀਨੀਅਰ ਆਗੂ ਗੁਰਦੇਵ ਸਿੰਘ ਲਾਖਣਾ, ਜਸਬੀਰ ਸਿੰਘ ਸੁਰਸਿੰਘ, ਬਲਜੀਤ ਸਿੰਘ ਖਹਿਰਾ, ਥਾਣੇਦਾਰ ਹਰੀ
ਸਿੰਘ ਵਾਂ, ਡਾ.ਕਸ਼ਮੀਰ ਸਿੰਘ ਸੋਹਲ, ਲਖਵਿੰਦਰ ਸਿੰਘ ਫੌਜੀ, ਰਣਜੀਤ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ, ਗੁਰਲਾਲ ਸਿੰਘ ਭਗਵਾਨਪੁਰਾ, ਮੀਡੀਆ ਇੰਚਾਰਜ ਹਰਪ੍ਰੀਤ ਸਿੰਘ
ਧੁੰਨਾ, ਰਣਜੀਤ ਕੁਮਾਰ, ਬਲਾਕ ਪ੍ਰਧਾਨ ਜੋਗਾ ਸਿੰਘ ਪੱਤੁ, ਮਨਜੀਤ ਸਿੰਘ ਵਰਨਾਲਾ, ਸੰਦੀਪ ਸਿੰਘ ਨਾਰਲੀ, ਰਣਬੀਰ ਸਿੰਘ, ਸੁਖਪਾਲ ਸਿੰਘ ਰਾਣਾ, ਦਲਬੀਰ ਸਿੰਘ, ਹਰਜੀਤ ਸਿੰਘ ਸੋਹਲ, ਕੇਵਲ ਕ੍ਰਿਸ਼ਨ, ਅੰਗਰੇਜ ਸਿੰਘ ਢੋਲਣ, ਅਵਤਾਰ ਕੰਗ, ਹਰਮਿੰਦਰ ਸਿੰਘ, ਗੁਰਵਿੰਦਰ ਸਿੰਘ ਸੁਰਸਿੰਘ, ਦਿਲਬਾਗ ਸਿੰਘ, ਸਰਪੰਚ ਰੇਸਮ ਸਿੰਘ ਸੁਰਸਿੰਘ, ਹਰਜੀਤ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਵਰਿੰਦਰ ਸਿੰਘ ਧਾਮੀ, ਬਲੀ ਸਿੰਘ ਆਸਲ, ਇਕਬਾਲ ਸਿੰਘ, ਬਲਵੰਤ ਸਿੰਘ ਪੱਟੀ, ਜੁਗਰਾਜ ਸਿੰਘ ਸਮੇਤ ਪਾਰਟੀ ਆਗੂ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਨਾਲ ਲੈ ਕੇ ਦਫਤਰ ਭਿੱਖੀਵਿੰਡ ਵਿਖੇ ਪਹੁੰਚੇ।
ਨਗਰ ਪੰਚਾਇਤ ਭਿੱਖੀਵਿੰਡ ਦਫਤਰ ਵਿਖੇ ਮੌਜੂਦ ਐਸਐਸਪੀ ਤਰਨ ਤਾਰਨ ਧਰੁਮਨ ਐਚ ਨਿੰਬਲੇ, ਏਡੀਸੀ ਜਗਵਿੰਦਰ ਸਿੰਘ, ਐਸਡੀਐਮ ਰਜਨੀਸ਼ ਅਰੋੜਾ, ਐਸਪੀ ਜਗਜੀਤ ਸਿੰਘ ਵਾਲੀਆ ਆਦਿ ਦੀ ਹਾਜਰੀ ਵਿਚ ਸੰਬੰਧਿਤ ਆਰ.ੳ ਕਮ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਕਾਗਜ ਦਾਖਲ ਕਰਵਾਏ ਗਏ। ਦੱਸਣਯੋਗ ਹੈ ਕਿ ਕੱਲ ਵਾਪਰੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਅਤੇ ਐਸਐਸਪੀ ਖੁਦ ਸੁਰੱਖਿਆ ਦੇ ਪ੍ਰਬੰਧਾਂ ਨੂੰ ਦੇਖ ਰਹੇ ਸਨ।
ਕਾਗਜ ਦਾਖਲ ਕਰਵਾਉਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਬੀਤੀ ਕੱਲ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਵੇਖਦਿਆਂ ਕਾਂਗਰਸ ਪਾਰਟੀ ਨੇ ਬੁਖਲਾਹਟ ਵਿਚ ਆ ਕੇ ਇਸ ਮੰਦਭਾਗੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੇ ਕਿਹਾ ਤਰਨ ਤਾਰਨ ਦੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਨਾਲ ਗੱਲ ਕਰਨ ਤੋਂ ਬਾਅਦ ਪੁਲਿਸ ਦੇ ਤਾਂ ਪੁਖਤਾ ਪ੍ਰਬੰਧ ਵਿਚ ਨਾਮਜਦਗੀ ਪੇਪਰ ਦਾਖਲ ਕਰਵਾਏ ਗਏ ਹਨ।