ਨਵਾਂਸ਼ਹਿਰ 25 ਮਾਰਚ 2021 - ਬੁੱਧਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 41 ਕੇਸ ਪਾਜ਼ੀਟਿਵ ਮਿਲੇ ਹਨ। ਡੀਐਮਸੀ ਲੁਧਿਆਣਾ ਚ ਬਲਾਕ ਮੁਕੰਦਪੁਰ ਦੇ-63 ਸਾਲਾ ਵਿਅਕਤੀ ਦੀ ਮੌਤ; ; ਬਲਾਕ ਮੁਕੰਦਪੁਰ ਦੇ-78 ਸਾਲਾ ਵਿਅਕਤੀ ਦੀ ਸਰਕਾਰੀ ਹਸਪਤਾਲ, ਪਟਿਆਲਾ ਵਿੱਚ ਮੌਤ ਹੋ ਗਈ। ਬਲਾਕ ਸੁੱਜੋ ਦੇ 68-ਸਾਲਾ ਵਿਅਕਤੀ ਦੀ ਜਲੰਧਰ ਦੇ ਇੱਕ ਹਸਪਤਾਲ ਵਿੱਚ ਮੌਤ ਬੰਗਾ ਦੇ ਇਕ 45 ਸਾਲਾ ਵਿਅਕਤੀ ਦੀ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਚ ਮੌਤ ਹੋ ਗਈ ਹੈ।ਬਲਾਕ ਸੁੱਜੋਂ ਦੀ 72 ਸਾਲਾਂ ਇਕ ਬਜ਼ੁਰਗ ਔਰਤ ਦੀ ਮੌਤ ਜਲੰਧਰ ਦੇ ਇਕ ਹਸਪਤਾਲ ਵਿਚ ਮੌੌੌਤ ਹੋ ਗਈ।
ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 6726 ਵਿਅਕਤੀ ਕੋਰੋਨਾ ਨਾਲ ਪਾਜ਼ੀਟਿਵ ਹੋਏ ਹਨ, ਜਿਨ੍ਹਾਂ ਵਿੱਚੋਂ 5647 ਇਲਾਜ਼ ਨਾਲ਼ ਠੀਕ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 174 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਹੁਣ ਤੱਕ 1,56,125 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਬੁੱਧਵਾਰ ਨੂੰ 1567 ਲੋਕਾਂ ਦੇ ਨਮੂਨੇ ਲਏ ਗਏ ਸਨ। ਹੁਣ ਤੱਕ 12,680 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਜ਼ਿਲ੍ਹੇ ਵਿਚ ਹੁਣ 924 ਐਕਟਿਵ ਕੋਰੋਨਾ ਕੇਸ ਹਨ।