ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 11 ਅਪ੍ਰੈਲ 2021 - ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵੱਲੋਂ ਅੱਜ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੈਂਪ ਭਾਈ ਲੱਧਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ਼ਾਮਲ ਹੋਏ | ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ | ਸਾਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ |
ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਤੇ ਡਾ.ਪੁਸ਼ਪਿੰਦਰ ਸਿੰਘ ਕੂਕਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ | ਸਤਿਕਾਰਿਤ ਮਹਿਮਾਨ ਵਜੋਂ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਅਤੇ ਨਿਆਂ ਮੰਤਰੀ ਪੰਜਾਬ ਸ਼ਾਮਲ ਹੋਏ | ਕਲੱਬ ਦੇ ਆਲ ਪ੍ਰੋਜੈੱਕਟ ਚੇਅਰਮੈੱਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਦਾ ਟੀਕਾਰਨ ਕੈਂਪ ਵੀ ਇਸ ਸਥਾਨ ਤੇ 30 ਮਈ ਨੂੰ ਲਗਾਇਆ ਜਾਵੇਗਾ | ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ |
ਕੈਂਪ ਦੀ ਸਫ਼ਲਤਾ ਲਈ ਸੁਖਵਿੰਦਰ ਸਿੰਘ ਜੌਹਰ,ਰਾਕੇਸ਼ ਮਿੱਤਲ, ਸੋਨੂੰ ਜੈੱਨ, ਸੁਸ਼ੀਲ ਕੁਮਾਰ, ਪ੍ਰੋ.ਪਰਮਿੰਦਰ ਸਿੰਘ, ਨਰਾਇਣ ਦਾਸ ਕਾਲੀ, ਅਜੈਪਾਲ ਸ਼ਰਮਾ, ਬਰਜਿੰਦਰ ਸਿੰਘ ਸੇਠੀ, ਡਾ.ਸੰਜੀਵ ਸੇਠੀ, ਅਸ਼ਵਨੀ ਮੜੀਆ, ਸੰਜੀਵ ਮਿੱਤਲ, ਅਸ਼ੋਕ ਸੱਚਰ, ਪਿ੍ੰ.ਸੁਰੇਸ਼ ਅਰੋੜਾ, ਰਾਜੇਸ਼ ਕੁਮਾਰ ਰਾਜੂ, ਕੁਲਵਿੰਦਰ ਸਿੰਘ ਗੋਰਾ, ਰਾਜਿੰਦਰ ਦਾਸ ਰਿੰਕੂ ਨੇ ਅਹਿਮ ਭੂਮਿਕਾ ਅਦਾ ਕੀਤੀ | ਇਸ ਕੈਂਪ ਦੌਰਾਨ ਕਲੱਬ ਮੈਂਬਰ ਰਾਜੇਸ਼ ਸੁਖੀਜਾ, ਰਮੇਸ਼ ਰਿਹਾਨ, ਵਿਨੋਦ ਬਜਾਜ, ਨਵਦੀਪ ਗਰਗ, ਬਸੰਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਭਾਈ ਲੱਧਾ ਸਿੰਘ, ਡਾ.ਧਰੂਵ ਬਧਾਵਰ, ਡਾ.ਮਨਦੀਪ ਕੌਰ, ਮਿਸਿਜ਼ ਨਿਰਮਲ ਚਾਵਲਾ ਅਤੇ ਲਖਵਿੰਦਰ ਸਿੰਘ ਮਲਟੀਟਾਸਕ ਵਰਕਰ ਹਾਜ਼ਰ ਸਨ | ਇਸ ਮੌਕੇ 129 ਲੋਕਾਂ ਨੇ ਸਵੈਇੱਛਾ ਨਾਲ ਟੀਕਾਕਰਨ ਕਰਵਾਇਆ | ਕੈਂਪ ਦੌਰਾਨ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਵਾਸਤੇ ਪ੍ਰੇਰਿਤ ਕੀਤਾ ਗਿਆ |