ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 10 ਅਪ੍ਰੈਲ 2021 - ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ,ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ ਦੀਆਂ ਹਦਾਇਤਾਂ ਤਹਿਤ ਅਤੇ ਜਿਲ੍ਹਾ ਟੀ.ਬੀ ਅਫਸਰ ਡਾ.ਸਰਵਦੀਪ ਸਿੰਘ ਰੋਮਾਣਾ ਦੀ ਦੀ ਯੋਗ ੳਗਵਾਈ ਹੇਠ ਟੀ.ਬੀ ਅਤੇ ਕੋਵਿਡ ਦੀ ਬਿਮਾਰੀ ਦੇ ਲੱਛਣ ਇੱਕੋ ਜਿਹੇ ਹੋਣ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਟ੍ਰੈਫਿਕ ਇੰਚਾਰਜ ਦਿਲਬਾਗ ਸਿੰਘ ਦੇ ਸਹਿਯੋਗ ਨਾਲ ਆਉਂਦੇ ਜਾਂਦੇ ਲੋਕਾਂ ਨੂੰ ਮਾਸਕ ਵੰਡ ਕੇ ਸੁਚੇਤ ਕੀਤਾ ਗਿਆ ਅਤੇ ਲੋਕਾਂ ਨੂੰ ਮੁੰਹ ਢੱਕ ਕੇ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ ਅਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਤੇ ਮੈਡੀਕਲ ਅਫਸਰ ਡਾ ਪ੍ਰੀਤੀ ਗੋਇਲ (ਟੀ.ਬੀ) ਵੱਲੋਂ ਤਪਦਿਕ ਰੋਗ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਟੀ.ਬੀ ਦੀ ਬਿਮਾਰੀ ਦੀ ਜਾਂਚ ਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ । ਇਸ ਮੌਕੇ ਤੇ ਸੋਹਨ ਸਿੰਘ, ਹਰਮਨਦੀਪ ਅਰੋੜਾ, ਗੁਲਸਨ ਕੁਮਾਰ, ਰਮਨਜੀਤ ਸਿੰਘ, ਖੁਸਦੀਪ ਮੈਂਗੀ, ਲਖਵਿੰਦਰ ਸਿੰਘ ਅਤੇ ਸ੍ਰੀ ਰਵੀ ਕਾਂਤ ਪੀ.ਐਸ.ਓ.ਟੂ ਐਸ.ਐਸ.ਪੀ ਵੀ ਮੌਕੇ ਤੇ ਹਾਜਰ ਸਨ ।