ਅਸ਼ੋਕ ਵਰਮਾ
ਮਾਨਸਾ,24ਮਾਰਚ 2021:ਮਾਨਸਾ ਪੁਲਿਸ ਨੇ ਬਿਨਾਂ ਮਾਸਕ ਘੁੰਮਣ ਵਾਲੇ 1900 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਕੇ ਸਖਤੀ ਦਾ ਸੁਨੇਹਾ ਦਿੱਤਾ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ ਮਾਨਸਾ ਪੁਲਿਸ ਨੇ ਮਾਸਕ ਦੀ ਅਹਿਮੀਅਤ ਤੋੋਂ ਜਾਣੂ ਕਰਵਾਉਦਿਆਂ ਇੱਕ ਹਫਤੇ ਅੰਦਰ 2000 ਮਾਸਕ ਮੁਫਤ ਵੰਡੇ ਹਨ ਜਦੋਂ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ 1900 ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਕੋਲੋਂ ਕਰੋੋਨਾ ਟੈਸਟ ਕਰਵਾਇਆ ਹੈ। ਇਸਤੋੋਂ ਇਲਾਵਾ ਇਸ ਮਹੀਨੇ ਦੌੌਰਾਨ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ 544 ਵਿਆਤੀਆਂ ਦੇ ਚਲਾਨ ਕੱਟੇ ਹਨ।ਉਨ੍ਹਾਂ ਦੱਸਿਆ ਕਿ ਕੋਰੋੋਨਾ ਤੋੋਂ ਬਚਾਅ ਲਈ ਮਾਨਸਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੈਪਲਿੰਗ ਕਰਵਾਈ ਜਾ ਰਹੀ ਹੈ ਅਤੇ ਕੋੋਰੋੋਨਾ ਤੋੋਂ ਬਚਾਅ ਲਈ ਵੈਕਸੀਨ ਦੇ ਟੀਕੇ ਵੀ ਲਗਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ 1475 ਪੁਲਿਸ ਮੁਲਾਜਮਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋੋਜ਼ ਅਤੇ 28 ਦਿਨਾਂ ਬਾਅਦ ਦੂਜੀ ਡੋੋਜ਼ ਦਾ ਟੀਕਾ ਕੁੱਲ 734 ਕਰਮਚਾਰੀਆਂ ਨੂੰ ਲੱਗ ਚੁੱਕਾ ਹੈ ਜਦੋਂਕਿ ਰਹਿੰਦੇ ਕਰਮਚਾਰੀਆਂ ਦੇ ਵੈਕਸੀਨ ਦਾ ਟੀਕਾ ਲਗਵਾਇਆ ਜਾ ਰਿਹਾ ਹੈ। ਇਸਦੇ ਨਾਲ ਨਾਲ ਜਿਲ੍ਹਾ ਕੋਵਿਡ ਸੈਂਪਲਿੰਗ ਟੀਮ ਮਾਨਸਾ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਟੀਮ ਨੇ ਪੁਲਿਸ ਥਾਣਿਆਂ ਵਿੱਚੋਂ 415 ਕਰਮਚਾਰੀਆਂ ਦੇ ਕੋੋਰੋੋਨਾਂ ਦੇ ਸੈਂਪਲ ਲਏ ਹਨ ਅਤੇ ਹੁਣ 5 ਕਰਮਚਾਰੀ ਕੋੋਰੋੋਨਾ ਪੌਜੇਟਿਵ ਚੱਲ ਰਹੇ ਹਨ ਜੋ ਤੰਦਰੁਸਤ ਹਨ।ਐਸ.ਐਸ.ਪੀ. ਨੇ ਆਮ ਲੋਕਾਂ ਨੂੰ ਪਹਿਲਾਂ ਦੀ ਤਰਾਂ ਹੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਨਾਉਣ, ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ-ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, (ਸੋਸ਼ਲ ਡਿਸਟੈਸਿੰਗ ਬਣਾ ਕੇ ਰੱਖਣ ਅਤੇ ਮਾਸਕ ਪਹਿਨ ਕੇ ਰੱਖਣ ਦੀ ਅਪੀਲ ਕੀਤੀ।