ਹਰੀਸ਼ ਕਾਲੜਾ
ਰੂਪਨਗਰ,10 ਅਪ੍ਰੈਲ 2021: ਰਿਆਤ ਬਾਹਰਾ ਗਰੁੱਪ ਦੀ ਵਾਈਸ ਪ੍ਰਧਾਨ ਅਕਾਦਮਿਕਸ ਸਾਹਿਲਾ ਬਾਹਰਾ ਦੀ ਪਹਿਲਕਦਮੀ ਤਹਿਤ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਕੋਵਿਡ-19 ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਸਿਵਲ ਹਸਪਤਾਲ 6 ਫੇਜ਼ ,ਮੁਹਾਲੀ ਤੋਂ ਮਾਹਿਰ ਡਾਕਟਰਾਂ ਦੀ ਟੀਮ ਨੇ ਟੀਕਾਕਰਨ ਕੀਤਾ। ਇਸ ਵੈਕਸੀਨੇਸ਼ਨ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਕਰਮਚਾਰੀਆਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਕਰੋਨਾ ਨੂੰ ਹਰਾਉਣ ਲਈ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ।
ਸਿਵਲ ਹਸਪਤਾਲ 6 ਫੇਜ਼ ,ਮੁਹਾਲੀ ਤੋਂ ਮਾਹਿਰ ਡਾਕਟਰ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਸਟਾਫ ਨਰਸ ਰਾਜਵੰਤ ਕੌਰ ਅਤੇ ਮੈਡਮ ਕੁਸੁਮ ਦੀ ਟੀਮ ਨੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੂਨੀਵਰਸਿਟੀ ਕਰਮਚਾਰੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ।ਮਾਹਿਰ ਡਾਕਟਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰੋਟੋਕਾਲ ਅਨੁਸਾਰ ਦੂਜਾ ਟੀਕਾ 6 ਤੋਂ 8 ਹਫਤਿਆਂ ਬਾਅਦ ਲਗਾਇਆ ਜਾਵੇਗਾ।
ਇਸ ਮੌਕੇ ਰਿਆਤ ਬਾਹਰਾ ਗਰੁੱਪ ਦੀ ਵਾਈਸ ਪ੍ਰਧਾਨ ਅਕਾਦਮਿਕਸ ਸਾਹਿਲਾ ਬਾਹਰਾ ਨੇ ਟੀਕਾ ਲਗਵਾਉਣ ਲਈ ਮੁਲਾਜ਼ਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਯੂਨੀਵਰਸਿਟੀ ਦੇ ਸਟਾਫ ਮੈਂਬਰਾਂ ਦੀ ਭਲਾਈ ਲਈ ਯੂਨੀਵਰਸਿਟੀ ਪ੍ਰਬੰਧਨ ਦੀ ਬਚਨਵੱਧਤਾ ਨੂੰ ਦੁਹਰਾਇਆ।ਇਸ ਦੌਰਾਨ ਉਨ੍ਹਾਂ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਲਈ ਹਰ ਇਕ ਨੂੰ ਇਹ ਟੀਕਾ ਜਰੂਰ ਲਗਾਉਣਾ ਚਾਹੀਦਾ ਹੈ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਡਾ. ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਇਹ ਟੀਕਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਨਾਲ ਮਾਸਕ ਪਾਉਣਾ,ਸਾਬਣ ਨਾਲ ਬਾਰ ਬਾਰ ਹੱਥ ਧੋਣਾ ਅਤੇ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸਕੂਲ ਆਫ ਫਾਰਮਾਸਿਊਟੀਕਲ ਸਾਇੰਸ ਦੇ ਮੁਖੀ ਡਾ. ਗੁਰਫਤਿਹ ਸਿੰਘ ਅਤੇ ਡੀ.ਐਸ.ਡਬਲਯੂ. ਡਾ. ਨੀਨਾ ਮਹਿਤਾ ਨੇ ਕਿਹਾ ਕਿ ਸਾਰੇ ਯੋਗ ਅਤੇ ਤੰਦਰੁਸਤ ਕਰਮਚਾਰੀ ਸਵੈ ਇੱਛਾ ਨਾਲ ਟੀਕਾ ਲਗਾ ਚੁੱਕੇ ਹਨ ਅਤੇ ਉਨ੍ਹਾਂ ਦੀ ਸਹੂਲਤ ਲਈ ਇਹ ਕੈਂਪ 2 ਦਿਨ ਦਾ ਗਲਾਇਆ ਗਿਆ।