ਬਲਵਿੰਦਰ ਸਿੰਘ ਧਾਲੀਵਾਲ
- ਐੱਸ ਡੀ ਐੱਮ ਡਾ. ਚਾਰੂਮਿਤਾ, ਐਸ ਐਮ ਓ ਡਾ. ਅਨਿਲ ਮਨਚੰਦਾ ਦੇ ਸਹਿਯੋਗ ਨਾਲ ਨਗਰ ਕੌਂਸਲ ਦਫਤਰ ਵਿਖੇ ਕੈਂਪ ਲਗਾਇਆ
ਸੁਲਤਾਨਪੁਰ ਲੋਧੀ,14 ਅਪ੍ਰੈਲ 2021 - ਸੂਬੇ ਅੰਦਰ ਲਗਾਤਾਰ ਵਧ ਰਹੇ ਕੋਰੋਨਾ ਤੋਂ ਬਚਾਓ ਲਈ ਸਾਨੂੰ 45 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਵੈਕਸੀਨੇਸ਼ਨ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਤਾਂ ਕਿ ਇਸ ਖਤਰਨਾਕ ਬੀਮਾਰੀ ਤੋਂ ਆਪਣਾ ਤੇ ਹੋਰਨਾਂ ਦਾ ਵੀ ਬਚਾਅ ਹੋ ਸਕੇ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨਗਰ ਕੌਂਸਲ ਦਫਤਰ ਵਿਖੇ ਐੱਸ ਡੀ ਐੱਮ ਡਾ. ਚਾਰੂਮਿਤਾ ਤੇ ਐਸਐਮਓ ਡਾ. ਅਨਿਲ ਮਨਚੰਦਾ ਦੇ ਨਾਲ ਕੌਂਸਲਰਾਂ ਤੇ ਹੋਰ ਪਤਵੰਤੇ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਸ੍ਰੀ ਚੀਮਾ ਨੇ ਟੀਕਾਕਰਨ ਕੈਂਪ ਦੀ ਸ਼ੁਰੂਆਤ ਵੀ ਕੀਤੀ ਤੇ ਕਿਹਾ ਕਿ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰਾਂ ਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪਾਂ ਰਾਹੀਂ ਵੀ ਕੋਰੋਨਾ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਇਸ ਲਈ ਹੁਣ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਛੇਤੀ ਤੋਂ ਛੇਤੀ ਇਸ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕੇ ਅਤੇ ਇਸ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਨਾਗਰਿਕਾਂ ਦਾ ਸਾਂਝੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਐੱਸ ਡੀ ਐੱਮ ਡਾ. ਚਾਰੂਮਿਤਾ ਨੇ ਦੱਸਿਆ ਕਿ ਪ੍ਰਸ਼ਾਸਨ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ 'ਚ ਹਰੇਕ ਵਾਰਡ ਮੁਤਾਬਕ ਟੀਕਾਕਰਨ ਕਰਵਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਜਿੰਨਾ ਕੌਂਸਲਰਾਂ ਦੇ ਹਾਲੇ ਤਕ ਵਾਰਡਾਂ 'ਚ ਟੀਕਾਕਰਨ ਨਹੀਂ ਹੋਇਆ ਉਹ ਵੀ ਜਲਦੀ ਤੋਂ ਜਲਦੀ ਸੰਪਰਕ ਕਰਕੇ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ 'ਚ ਇਸ ਸਮੇਂ ਮਹਾਂਰਾਸ਼ਟਰ ਅੰਦਰ ਕੋਰੋਨਾ ਦੀ ਸਥਿਤੀ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਸੀਂ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਫਿਰ ਜਦੋਂ ਇਹ ਬਿਮਾਰੀ ਸਾਨੂੰ ਘੇਰ ਲੈਂਦੀ ਹੈ ਤਾਂ ਫਿਰ ਅਸੀਂ ਹਸਪਤਾਲਾਂ ਵੱਲ ਦੌੜਦੇ ਹਾਂ ।
ਐੱਸਐੱਮਓ ਡਾ. ਅਨਿਲ ਮੰਨਚੰਦਾ ਨੇ ਕਿਹਾ ਕਿ ਸੂਬੇ ਅੰਦਰ ਦੁਬਾਰਾ ਕੋਰੋਨਾ ਮਹਾਂਮਾਰੀ ਫੈਲਣ ਦਾ ਮੁੱਖ ਕਾਰਨ ਸਾਡੇ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਮਾਸਕ, ਸੈਨੇਟਾਇਜ਼ਰ ਤੇ ਨਾ ਹੀ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦਿਨ ਰਾਤ ਵਾਹਿਗੁਰੂ ਦੇ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਸੂਬੇ ਸਮੇਤ ਪੂਰੇ ਦੇਸ਼ ਅੰਦਰ ਜਲਦ ਤੋਂ ਜਲਦ ਇਸ ਬਿਮਾਰੀ ਦਾ ਖਾਤਮਾ ਹੋਵੇ। ਡਾ. ਮਨਚੰਦਾ ਨੇ ਦੱਸਿਆ ਕਿ ਹੁਣ ਤੱਕ ਕਰੀਬ ਤਿੰਨ ਹਜ਼ਾਰ ਲੋਕਾਂ ਨੇ ਵੈਕਸੀਨੇਸ਼ਨ ਕਰਵਾ ਲਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਤੇਜਵੰਤ ਸਿੰਘ, ਐਡ ਜਸਪਾਲ ਸਿੰਘ ਧੰਜੂ ਚੇਅਰਮੈਨ, ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਪੱਪਾ, ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਰਜਿੰਦਰ ਤਕੀਆ ਚੇਅਰਮੈਨ ਸੰਮਤੀ ,ਵਾਈਸ ਚੇਅਰਮੈਨ ਸੰਮਤੀ ਮੰਗਲ ਭੱਟੀ, ਅਸ਼ੋਕ ਮੋਗਲਾ ਸੀਨੀਅਰ ਕੌਂਸਲਰ, ਜਗਜੀਤ ਸਿੰਘ ਚੰਦੀ, ਸਰਪੰਚ ਰਾਜੂ ਢਿੱਲੋਂ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਸੰਤਪ੍ਰੀਤ ਸਿੰਘ, ਰਮੇਸ਼ ਡਡਵਿੰਡੀ ਚੇਅਰਮੈਨ ਐੱਸ ਸੀ ਸੈਲ, ਪਿਆਰਾ ਸਿੰਘ ਜੈਨਪੁਰੀ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਸੈੱਲ ,ਵਿਨੋਦ ਕੁਮਾਰ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਬੀਰ ਮੀਰਾ ਚੇਅਰਮੈਨ ਐੱਸ ਸੀ ਯੂਥ ਸੈੱਲ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਰਵੀ ਪੀ ਏ,ਅਵਤਾਰ ਸਿੰਘ ਰੰਧਾਵਾ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਜੁਗਲ ਕਿਸ਼ੋਰ ਕੋਹਲੀ ਸਾਬਕਾ ਐਮਸੀ, ਸਰਪੰਚ ਜੋਬਨਪ੍ਰੀਤ ਸਿੰਘ, ਬਲਜਿੰਦਰ ਪੀਏ, ਮਨੋਜ ਟੋਨੀ ਆਦਿ ਵੀ ਹਾਜ਼ਰ ਸਨ ।