- ਮੀਟਿੰਗ ਹਲਾਤ ਠੀਕ ਹੋਣ ਤੇ ਹੀ ਕੀਤੀ ਜਾਵੇਗੀ ਪੀਰਮੁਹੰਮਦ,ਰਵਿੰਦਰ ਬ੍ਰਹਮਪੁਰਾ
ਤਰਨਤਾਰਨ, 20 ਮਾਰਚ 2021 - ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਵੱਲੋ ਕਿਸਾਨੀ-ਸੰਘਰਸ਼ ਸਬੰਧੀ 21 ਮਾਰਚ ਚੋਹਲਾ ਸਾਹਿਬ ਵਿਖੇ ਰੱਖੀ ਮੀਟਿੰਗ, ਕਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ । ਇਸ ਸਬੰਧੀ ਮੀਟਿੰਗ ਹਲਾਤ ਠੀਕ ਹੋਣ ਤੇ ਕੀਤੀ ਜਾਵੇਗੀ । ਉਕਤ ਸਬੰਧੀ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ ਤੇ ਜਨਰੱਲ ਸਕੱਤਕ ਸ ਕਰਨੈੈਲ ਸਿੰਘ ਪੀਰਮੁਹੰਮਦ ਅਤੇ ਦਲ ਦੇ ਸੀਨੀਅਰ ਆਗੂ , ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਿਆਨਕ ਬਿਮਾਰੀ ਕਰੋਨਾ ਕਾਰਨ ਸਾਨੂੰ ਇਹ ਬੈਠਕ ਮੁਲਤਵੀ ਕਰਨੀ ਪੈ ਰਹੀ ਹੈ ।
ਆਗੂਆਂ ਸਾਂਝੇ ਤੋਰ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੇਦਰ ਤੇ ਸੂਬਾ ਸਰਕਾਰ ਦੇ ਦਿਸ਼ਾ ਨਿਰੇਦੇਸ਼ਾਂ ਤਹਿਤ ਬੈਠਕ ਨੂੰ ਮੁਲਤਵੀ ਕੀਤਾ ਹੈ ਤੇ ਹਲਾਤ ਠੀਕ ਹੋਣ ਤੇ ਅਗਲੀ ਜਾਣਕਾਰੀ ਦਿੱਤੀ ਜਾਵੇਗੀ । ਉਕਤ ਆਗੂਆਂ ਲੋਕਾਂ ਨੂੰ ਕਰੋਨਾ ਵਾਇਰਸ ਦੀ ਨਾ-ਮੁਰਾਦ ਬਿਮਾਰੀ ਤੋ ਬੱਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਜੋਰ ਦਿੱਤਾ ।