ਹਰੀਸ਼ ਕਾਲੜਾ
ਰੂਪਨਗਰ, 30 ਮਾਰਚ 2021 - ਸਾਲਾਨਾ 6 ਰੋਜਾ ਹੋਲਾ ਮੁਹੱਲਾ ਤਿਉਹਾਰ 2021 ਸਾਂਤੀ ਪੂਰਵਕ ਸਪੰਨ ਹੋ ਗਿਆ ਹੈ।ਇਹ ਪ੍ਰਗਟਾਵਾ ਕਰਦਿਆਂ ਡਾ: ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦੱਸਿਆ ਕਿ ਇਸ ਸਾਲ ਹੋਲਾ ਮੁਹੱਲਾ ਦੋ ਪੜਾਵਾਂ ਵਿੱਚ 24 ਮਾਰਚ21 ਤੋਂ 26 ਮਾਰਚ 21 ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 27 ਮਾਰਚ 21 ਤੋਂ ਮਿਤੀ 29 ਮਾਰਚ 21 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ ਹੈ।
ਰੂਪਨਗਰ ਪੁਲਿਸ ਵੱਲੋਂ ਇਸ ਤਿਉਹਾਰ ਦੋਰਾਨ ਪੁਖਤਾ ਸੁਰੱਖਿਆ ਪ੍ਰਬੰਧ ਕਰਦੇ ਹੋਏ ਦਿਨ ਅਤੇ ਰਾਤ ਦੀਆਂ ਸ਼ਿਫਟਾਂ ਵਿੱਚ ਹਰ ਰੈਂਕ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜਿਹਨਾਂ ਵਿੱਚ ਲਗਭਗ 15 ਐਸ਼ਪੀ, 36 ਡੀ.ਐਸ.ਪੀ., 93 ਇੰਸਪੈਕਟਰ, 464 ਐਨ .ਜੀ.ੳਜ਼,3962 ਈ 448 ਟ੍ਰੈਫਿਕ ਕਰਮਚਾਰੀ ਅਤੇ 448 ਮਹਿਲਾ ਪੁਲਿਸ ਕਰਮਚਾਰੀਆਂ ਨੂੰ 24 ਨਾਕਾ ਪੁਆਇੰਟ, 22 ਗਸ਼ਤ ਪਾਰਟੀਆਂ ਤੇ ਤਾਇਨਾਤ ਕੀਤਾ ਗਿਆ ਸੀ। ਜਿਸ ਦੇ ਨਤੀਜੇ ਵਜੋਂ ਹੋਲਾ ਮੁਹੱਲਾ ਦਾ ਤਿਉਹਾਰ ਸੁਰੱਖਿਅਤ ਅਤੇ ਸ਼ਾਂਤੀ ਪੂਰਵਕ ਗੁਜ਼ਰਿਆ ਹੈ। ਕਿਸੇ ਵੀ ਅਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਖ ਵੱਖ ਤਰੀਕਿਆ ਵਿੱਚ,ਜਿਵੇਂ ਕਿ ਕਮਾਡੋਂ, ਦੰਗਾ ਵਿਰੋਧੀ ਪੁਲਿਸ, ਘੋੜਸਵਾਰ ਗਸ਼ਤਾਂ ਨੂੰ ਤਾਇਨਾਤ ਕੀਤਾ ਗਿਆ ਸੀ। ਜਿਸ ਨਾਲ ਲੋਕਾਂ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ਼ ਵਿੱਚ ਵਾਧਾ ਹੋਇਆ ਹੈ।
ਪਬਲਿਕ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾ ਲਈ ਲਗਭਗ 18 ਚੈਕਿੰਗ ਪੁਆਇੰਟ ਉਲੀਕੇ ਗਏ ਸਨ, ਜਿਹਨਾਂ ਨੂੰ ਪ੍ਰਿੰਟ ਮੀਡੀਆਂ, ਇੰਲੈਕਟ੍ਰੋਨਿਕ ਮੀਡੀਆ ਅਤੇ ਸ਼ੋਸਲ ਮੀਡੀਆ ਰਾਹੀਂ ਸਾਂਝਾ ਕੀਤਾ ਗਿਆ ਸੀ। ਜਿਹਨਾ ਨੇ ਪੂਰੇ 6 ਦਿਨਾਂ ਦੀ ਮਿਆਦ ਲਈ ਟ੍ਰੈਫਿਕ ਦੇ ਨਿਰਵਿਘਨ ਪ੍ਰਵਾਹ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਮਦਦ ਕੀਤੀ।
ਤਿਉਹਾਰ ਦੇ ਨਿਰਵਿਘਨ ਸ਼ਾਤਮਈ ਅਤੇ ਸੁਰੱਖਿਅਤ ਆਯੋਜਨ ਨੂੰ ਯਕੀਨੀ ਬਣਾਉਣ ਲਈ, ਟੈਕਨਾਲੋਜੀ ਦੀ ਵਰਤੋਂ ਬਹੁਤ ਪ੍ਰਵਾਸ਼ਾਲੀ ਢੰਗ ਨਾਲ ਕੀਤੀ ਗਈ ਸੀ। ਇਸ ਲੜੀ ਵਿੱਚ 35 ਥਾਂਵਾ ਤੇ 128 ਹਾਈ ਡੈਫੀਨੇਸ਼ਨ ਸੀਕੈਮਰੇ ਲਗਾਏ ਗਏ ਸਨ, ਜਿਹਨਾ ਨੇ ਜੇਬਕਤਰਿਆ ਨੂੰ ਫੜਨ ਵਿੱਚ ਅਤੇ ਟ੍ਰੈਫਿਕ ਦੇ ਨਿਰਵਿਘਨ ਪ੍ਰਵਾਹ ਤੇ ਨਜ਼ਰਸਾਨੀ ਰੱਖਣ ਵਿੱਚ ਮਦਦ ਕੀਤੀ, ਇਸੇ ਤਰ੍ਹਾਂ ਡਰੋਨ ਕੈਮਰੇ ਟ੍ਰੈਫਿਕ ਨੂੰਸੂਚਨਾਂਵਾਂ ਦੇ ਆਧਾਰ ਤੇ ਨਿਰਵਿਘਨ ਚਲਾਈ ਰੱਖਣ ਲਈ ਸਹਾਇਕ ਸਿੱਧ ਹੋਏ। ਨਗਰ ਕੀਰਤਨਾਂ ਦੋਰਾਨ ਵੀ ਟੈਕਨਾਲੋਜੀ ਰਾਹੀਂ ਨਿਰਵਿਘਨ ਟ੍ਰੈਫਿਕ ਦਾ ਪ੍ਰਵਾਹ ਅਤੇ ਨਿਯੰਤਰਣ ਸੰਭਵ ਹੋਇਆ ਹੈ।
ਕੋਵਿਡ-19 ਮਹਾਂਮਾਰੀ ਜੋ ਕਿ ਫਿਰ ਤੋਂ ਆਪਣੀ ਚਰਮ ਸੀਮਾਂ ਤੇ ਹੋਣ ਕਾਰਨ ਰੂਪਨਗਰ ਪੁਲਿਸ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਸਦੇ ਸਾਰੇ ਕਰਮਚਾਰੀ ਜੋ ਹੋਲਾ ਮੁਹੱਲਾ ਦੋਰਾਨ ਡਿਊਟੀ ਨਿਭਾ ਰਹੇ ਹਨ, ਉਹ ਸਾਵਧਾਨੀ ਵਰਤਣ। ਸਾਰੇ ਗਜਟਿਡ ਅਧਿਕਾਰੀਆਂ ਨੂੰ ਬਰੀਫ ਕੀਤਾ ਗਿਆ ਸੀ, ਕਿ ਉਹ ਫੋਰਸ ਨੂੰ ਇੱਕ ਥਾਂ ਤੇ ਇਕੱਠੀ ਨਾ ਕਰਨ ਅਤੇ ਉਹਨਾ ਦੇ ਡਿਊਟੀ ਪੁਆਇੰਟਾਂ ਤੇ ਜਾ ਕੇ ਬਰੀਫ ਕਰਨ, ਇਸੇ ਤਰ੍ਹਾਂ ਥਾਣਾ ਦੀ ਬਿਲਡਿੰਗ ਨੂੰ ਹਰ ਰੋਜ਼ ਸੈਨੇਟਾਇਜ਼ ਕਰਨ ਅਤੇ ਜਿਹਨਾ ਸਕੂਲਾ ਵਿੱਚ ਪੁਲਿਸ ਫੋਰਸ ਠਹਿਰੀ ਹੋਈ ਸੀ, ਨੂੰ ਸੈਨੇਟਾਇਜ਼ ਕਰਨਾ ਯਕੀਨੀ ਬਣਾਇਆ ਗਿਆ।
ਲੱਗਭਗ 50,000 ਹਜਾਰ ਮਾਸਕ ਅਤੇ 600 ਲੀਟਰ ਸੈਨੇਟਾਇਜ਼ਰ ਦੀ ਖਰੀਦ ਕੀਤੀ ਗਈ, ਜੋ ਹਰ ਇੱਕ ਕਰਮਚਾਰੀ ਦੇ ਡਿਊਟੀ ਸਥਾਨ ਤੇ ਮੁਹੱਈਆ ਕਰਵਾਏ ਗਏ, ਇਸੇ ਤਰ੍ਹਾਂ ਕਰਨਯੋਗ ਅਤੇ ਨਾ-ਕਰਨਯੋਗ ਕੰਮਾ ਸਬੰਧੀ 4000 ਪੈਫਲੈਟ ਛਪਾ ਕੇ ਸਾਰਿਆ ਨੂੰ ਵੰਡੇ ਗਏ। ਕੋਵਿਡ-19 ਸਬੰਧੀ ਲੋਕਾਂ ਨੂੰ ਗਰਾਊਡ ਲੈਵਲ ਤੇ ਜਾਗਰੂਕ ਕਰਨ ਲਈ, ਡਿਊਟੀ ਕਰਦੇ ਪੁਲਿਸ ਕਰਮਚਾਰੀਆਂ ਦੀਆਂ ਰੋਜ਼ਾਨਾਂ ਵੀਡੀਓਜ਼ ਅਤੇ ਫੋਟੋਜ਼ ਸ਼ੋਸ਼ਡ ਮੀਡੀਆਂ ਤੇ ਅਪਲੋਡ ਕਰਕੇ ਸਾਂਝੀਆਂ ਕੀਤੀਆਂ ਗਈਆਂ। ਕਈ ਮਸ਼ਹੂਰ ਚਿਹਰੇ ਜਿਵੇਂ ਕਿ ਐਮੀ ਵਿਰਕ ਵੱਲੋਂ ਵੀ ਸ਼ੋਸ਼ਡ ਮੀਡੀਆਂ ਤੇ ਲੋਕਾਂ ਨੂੰ ਕਰੋਨਾਂ ਤੋਂ ਬਚਾਅ ਲਈ ਵੀਡੀਓ ਪਾ ਕੇ ਅਪੀਲ ਕੀਤੀ ਗਈ।
ਪੁਲਿਸ ਕਰਮਚਾਰੀ ਨੂੰ ਡਿਊਟੀ ਤੇ ਤਾਇਨਾਤ ਕਰਦੇ ਸਮੇਂ ਉਹਨਾਂ ਦੀ ਉਮਰ ਅਤੇ ਟੀਕਾਕਰਨ ਦੀ ਪ੍ਰੋਫਾਈਲਿੰਗ ਕੀਤੀ ਗਈ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਜੋ ਮੁਲਾਜਮ ਜਿਆਦਾ ਉਮਰ ਦੇ ਬਿਨ੍ਹਾਂ ਟੀਕਾਕਰਨ ਤੋਂ ਹਨ ਨੂੰ ਬਾਹਰਲੇ ਖੇਤਰਾਂ ਦੇ ਨਾਕਿਆਂ ਤੇ ਤਾਇਨਾਤ ਕੀਤਾ ਗਿਆ, ਜਿਹਨਾਂ ਕਰਮਚਾਰੀਆਂ ਨੇ ਕਰੋਨਾ ਦਾ ਪਹਿਲਾ ਅਤੇ ਦੂਜਾ ਟੀਕਾ ਕਰਨ ਕਰਵਾਇਆ ਹੋਇਆ ਸੀ, ਨੂੰ ਭੀੜ ਭਾੜ ਵਾਲੇ ਏਰੀਆ ਵਿੱਚ ਲਗਾਏ ਨਾਕਿਆਂ, ਗੁਰੁਦੁਆਰਿਆ ਅਤੇ ਸਟੇਡਿਅਮ ਵਿੱਚ ਤਾਇਨਾਤ ਕੀਤਾ ਗਿਆ।
ਸਿਹਤ ਵਿਭਾਗ ਦੀ ਮੱਦਦ ਨਾਲ ਅੰਬੂਲੈਂਸ, ਟੀਕਾਕਰਨ ਟੀਮ ਅਤੇ RTPCRਸੈਂਪਲਲੈਣ ਵਾਲੀਆਂ ਟੀਮਾਂ ਨੂੰ ਹਰੇਕ ਸਬ-ਸੈਕਟਰ ਵਿੱਚ ਤਾਇਨਾਤ ਕੀਤਾ ਗਿਆ, ਜਿਸ ਨੇ ਕਿ ਸਿਹਤ ਦੇ ਮੁੱਦੇ ਸਬੰਧੀ ਪੁਲਿਸ ਫੋਰਸ ਅਤੇ ਆਮ ਲੋਕਾਂ ਲਈ ਇੱਕ ਨੋਡਲ ਪੁਆਇੰਟ ਵਜੋਂ ਕੰਮ ਕੀਤਾ।
ਅਸੀ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਅਤੇ ਪ੍ਰਸ਼ੰਸ਼ਾ ਕਰਦੇ ਹਾਂ ਜਿਹੜੇ ਸੀ੍ਰ ਅਨੰਦਪੁਰ ਸਾਹਿਬ, ਹੋਲਾ ਮੁਹੱਲਾ ਦੇ ਤਿਉਹਾਰ ਲਈ ਗਏ ਸਨ, ਨੇ ਰੂਪਨਗਰ ਪੁਲਿਸ ਨੂੰ ਸੁਰੱਖਿਅਤ ਅਤੇ ਸ਼ਾਤਮਈ ਹੋਲਾ ਮੁਹੱਲਾ 2021 ਦੇ ਸੰਚਾਲਣ ਵਿੱਚ ਪੂਰਾ ਪੂਰਾ ਸਹਿਯੋਗ ਦਿੱਤਾ ਹੈ।