ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 15 ਅਪ੍ਰੈਲ 2021 - ਸ਼ਹਿਰ ਅਤੇ ਆਸ-ਪਾਲ ਫੈਲ ਰਹੇ ਕੋਰੋਨਾ ਵਾਈਰਸ ਦੇ ਵਧਦੇ ਹੋਏ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਸਿਵਲ ਹਸਪਤਾਲ ਐਸਏਐਸ ਨਗਰ, ਪੰਜਾਬ ਦੇ ਸਹਿਯੋਗ ਸਦਕਾ ਕਾਲਜ ਦੇ ਕਰਮਚਾਰੀਆਂ ਲਈ ਕੋਵਿਡ-19 ਵਿਰੁੱਧ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੁਹਿੰਮ ਵਿੱਚ ਅਦਾਰੇ ਦੇ ਸਾਰੇ ਅਧਿਆਪਕਾਂ, ਨਾੱਨ ਟੀਚਿੰਗ ਸਟਾਫ ਸਣੇ ਹੋਰ ਮੈਂਬਰਾਂ ਨੇ ਹਿੱਸਾ ਭਰਪੂਰ ਹਿੱਸਾ ਲਿਆ ਅਤੇ ਕਾਲਜ ਪ੍ਰਬੰਧਨ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ । ਅਜਿਹੀ ਸੰਕਟ ਦੀ ਘੜੀ ਵਿੱਚ ਇਸ ਤਰ੍ਹਾਂ ਦੇ ਅਭਿਆਨ ਸਮੇਂ ਦੀ ਮੁੱਖ ਲੋੜ ਵੀ ਹੈ। ਇਸ ਉਪਰਾਲੇ ਲਈ ਇਹ ਕਹਾਵਤ ਬਿਲਕੁਲ ਢੁੱਕਵੀਂ ਹੈ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ।