← ਪਿਛੇ ਪਰਤੋ
2563 ਲੋਕ ਸਫਲਤਾਪੂਰਵਕ ਕੋਆਰੰਟੀਨ ਸਮੇਂ ਤੋਂ ਲੰਘੇ ਐਸ ਏ ਐਸ ਨਗਰ, 5 ਮਈ 2020: "ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਤੱਕ 1869 ਨਮੂਨੇ ਲਏ ਹਨ ਅਤੇ ਇਨ੍ਹਾਂ ਵਿੱਚੋਂ 1679 ਨੈਗਟਿਵ ਪਾਏ ਗਏ ਹਨ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ। ਕੁਆਰੰਟੀਨ ਲੋਕਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 2563 ਵਿਅਕਤੀਆਂ ਨੇ ਆਰੰਟੀਨ ਅਵਧੀ ਨੂੰ ਸਫਲਤਾਪੂਰਵਕ ਲੰਘਾਇਆ ਹੈ ਜਦਕਿ ਮੌਜੂਦਾ ਸਮੇਂ ਕੁਆਰੰਟਾਈਨ ਪੀਰੀਅਡ ਤੋਂ ਲੰਘ ਰਹੇ ਲੋਕਾਂ ਦੀ ਗਿਣਤੀ 921 ਹੈ। ਹੁਣ ਤਕ ਜ਼ਿਲੇ ਵਿਚ ਕੁੱਲ ਪਾਜੇਟਿਵ ਕੇਸ 95 ਹਨ, ਜਦੋਂ ਕਿ ਠੀਕ ਹੋਏ ਮਾਮਲਿਆਂ ਦੀ ਗਿਣਤੀ 43 ਹੈ ਅਤੇ ਐਕਟਿਵ ਮਾਮਲੇ 50 ਹਨ।
Total Responses : 267