ਇਕ ਪਿੰਡ ਜਵਾਹਰਪੁਰ ਨਾਲ ਸਬੰਧਤ, ਦੂਜਾ ਸੈਕਟਰ -91 ਨਾਲ ਸਬੰਧਤ
ਠੀਕ ਹੋਏ ਕੇਸ 50 ਦੇ ਅੰਕੜੇ ਤੋਂ ਪਾਰ, ਕੁਲ 54 ਮਰੀਜ ਹੋਏ ਠੀਕ
ਐਸ ਏ ਐਸ ਨਗਰ, 10 ਮਈ 2020: ਮਰੀਜਾਂ ਦੇ ਠੀਕ ਹੋਣ ਵੱਲ ਵੱਧਦੇ ਹੋਏ, ਜ਼ਿਲ੍ਹੇ ਵਿੱਚ ਅੱਜ ਦੋ ਹੋਰ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਅਤੇ ਉਹਨਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਇਨ੍ਹਾਂ ਦੋਵਾਂ ਵਿਚੋਂ ਇਕ ਪਿੰਡ ਜਵਾਹਰਪੁਰ ਨਾਲ ਸਬੰਧਤ ਹੈ, ਜਦੋਂਕਿ ਦੂਜਾ ਮੁਹਾਲੀ ਦੇ ਸੈਕਟਰ -91 ਦਾ ਰਹਿਣ ਵਾਲਾ ਹੈ। ਇਸ ਤਰ੍ਹਾਂ ਹੁਣ ਤੱਕ ਜ਼ਿਲੇ ਵਿਚ ਕੁੱਲ ਪਾਜੇਟਿਵ ਮਾਮਲੇ 98 ਹਨ। ਐਕਟਿਵ ਕੇਸ 41 ਹਨ ਜਦੋਂ ਕਿ ਠੀਕ ਹੋਏ ਕੇਸ 54 ਹਨ।