ਵਿਜੇਪਾਲ ਬਰਾੜ
ਚੰਡੀਗੜ੍ਹ, 24 ਅਗਸਤ, 2017 : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਟਵੀਟ ਕਰਕੇ ਕਿਹਾ ਕਿ ਉਹ 25 ਅਗਸਤ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਹੋਣਗੇ । ਨਾਲ ਹੀ ਆਪਣੇ ਸਮਰਥਕਾਂ ਨੂੰ ਵੀ ਸ਼ਾਂਤੀ ਬਣਾੲੇ ਰੱਖਣ ਦੀ ਅਪੀਲ ਕੀਤੀ ਹੈ । ਡੇਰਾ ਮੁਖੀ ਨੇ ਆਪਣੇ ਟਵਿੱਟਰ ਅਕਾਂਊਟ ਤੇ ਲਿਖਿਆ ਹੈ ਕਿ "ਮੈਂ ਸਦਾ ਕਾਨੂੰਨ ਦਾ ਸਨਮਾਨ ਕੀਤਾ ਹੈ, ਹਾਲਾਂਕਿ ਮੇਰੀ ਪਿੱਠ ਵਿੱਚ ਦਰਦ ਹੈ ਪਰ ਮੈਂ ਕਾਨੂੰਨ ਦਾ ਪਾਲਣ ਕਰਦਾ ਹੋਇਆ ਪੰਚਕੂਲਾ ਅਦਾਲਤ ਵਿੱਚ ਜਰੂਰ ਹਾਜਿਰ ਹੋਵਾਂਗਾ, ਮੈਨੂੰ ਭਗਵਾਨ ਤੇ ਪੂਰਣ ਭਰੋਸਾ ਹੈ, ਸਾਰੇ ਸਮਰਥਕ ਸ਼ਾਤੀ ਬਣਾੲੀ ਰੱਖੋ"