ਵਿਜੇਪਾਲ ਬਰਾੜ
ਚੰਡੀਗੜ੍ਹ, 1 ਸਤੰਬਰ, 2017 : ਰੋਹਤਕ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਪਛਤਾਵੇ ਦੇ ਹੰਝੂ ਬਹਾ ਰਿਹਾ ਹੈ ਤੇ ਬੇਹਦ ਬੇਚੈਨ ਦਿਖਾਈ ਦੇ ਰਿਹਾ ਹੈ । ਿੲਹ ਖੁਲਾਸਾ ਕੀਤਾ ਹੈ ਰੋਹਤਕ ਜੇਲ੍ਹ ਵਿਚੋਂ ਰਿਹਾ ਹੋ ਕੇ ਆਏ ਸਵਦੇਸ਼ ਕਿਰਾੜ ਨਾਮ ਦੇ ਵਿਅਕਤੀ ਨੇ ਜੋ ਰਾਮ ਰਹੀਮ ਦੇ ਸਾਹਮਣੀ ਬੈਰਕ ਵਿੱਚ ਬੰਦ ਸੀ ਤੇ 29 ਤਰੀਕ ਹੀ ਜੇਲ੍ਹ ਤੋਂ ਬਾਹਰ ਆਇਆ ਹੈ ।
ਨਿੱਜੀ ਟੀ.ਵੀ. ਚੈਨਲਾਂ ਨਾਲ ਗੱਲਬਾਤ ਦੌਰਾਨ ਸਵਦੇਸ਼ ਕਿਰਾੜ ਨੇ ਖੁਲਾਸੇ ਕੀਤੇ ਹਨ ਕਿ ਕਿਸ ਤਰਾਂ ਜੇਲ੍ਹ ਪਹੁੰਚਣ 'ਤੇ ਗੁਰਮੀਤ ਰਾਮ ਰਹੀਮ ਬੇਚੈਨੀ ਦੇ ਆਲਮ ਵਿੱਚ ਸੀ, ਜਮੀਨ 'ਤੇ ਬੈਠਾ ਸੀ । ਸਾਥੀ ਕੈਦੀਆਂ ਨੇ ਉਸਦੇ ਰੋਣ ਦੀਆਂ, ਉੱਚੀ ਉੱਚੀ ਬੋਲਣ ਦੀਆਂ ਅਵਾਜਾਂ ਸੁਣੀਆਂ ਜਦ ਉਹ ਕਹਿ ਰਿਹਾ ਸੀ "ਹਾਏ ਰੱਬਾ ਿੲਹ ਮੇਰੇ ਨਾਲ ਕੀ ਹੋ ਗਿਆ" । ਕਿਰਾੜ ਨੇ ਦੱਿਸਆ ਕਿ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿੱਚ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾ ਰਹੀ ਤੇ ਉਸ ਨਾਲ ਬਿਲਕੁਲ ਆਮ ਕੈਦੀਆਂ ਵਰਗਾ ਵਿਹਾਰ ਹੀ ਕੀਤਾ ਜਾ ਰਿਹਾ ਹੈ । ਉਸਨੂੰ ਬਿਸਲਰੀ ਦਾ ਪਾਣੀ ਤੇ ਖਾਣ ਲਈ ਬਿਸਕੁਟ ਦਿੱਤੇ ਗਏ ਪਰ ਉਸਨੇ ਪਹਿਲੇ ਦਿਨ ਕੁਝ ਵੀ ਖਾਣ ਤੋਂ ਮਨਾਂ ਕਰ ਦਿੱਤਾ ਸੀ । ਸੌਣ ਲਈ ਚਟਾਈ ਤੇ ਦੋ ਕੰਬਲ ਦਿੱਤੇ ਗਏ ਹਨ । ਸਵਦੇਸ਼ ਕਿਰਾੜ ਨੇ ਿੲਹ ਵੀ ਦੱਸਿਆ ਕਿ ਬਲਾਤਕਾਰ ਦਾ ਮੁਜਰਿਮ ਹੋਣ ਕਰਕੇ ਜੇਲ੍ਹ ਦੇ ਕੈਦੀਆਂ ਵਿੱਚ ਉਸ ਪ੍ਰਤੀ ਬਹੁਤ ਰੋਸ ਦੀ ਭਾਵਨਾ ਹੈ ਜਿਸ ਕਰਕੇ ਉਸਨੂੰ ਬਾਕੀ ਕੈਂਦੀਆਂ ਤੋਂ ਅਲੱਗ ਰੱਖਿਆ ਜਾ ਰਿਹਾ ਹੈ ਤਾਂ ਜੋ ਕੋਈ ਸਾਥੀ ਕੈਦੀ ਉਸਨੂੰ ਨੁਕਸਾਨ ਨਾਂ ਪਹੁੰਚਾ ਦੇਵੇ ।